ਬੈਂਕਾਕ ‘ਚ ਗੋਲੀਬਾਰੀ ਦੌਰਾਨ ਹਮਲਾਵਰ ਫੌਜੀ ਸਮੇਤ 22 ਮੌਤਾਂ

6484

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਉੱਤਰ-ਪੂਰਬ ਵਿੱਚ ਸਥਿਤ ਨਕੋਨ ਰੈਟਚਾਸੀਮਾ ਸ਼ਹਿਰ ਵਿੱਚ ਗੋਲੀਬਾਰੀ ਕਰਨ ਵਾਲਾ ਫੌਜੀ ਮਾਰਿਆ ਗਿਆ ਹੈ। ਉਸਦੀ ਗੋਲੀਬਾਰੀ ਵਿੱਚ ਘੱਟੋ-ਘੱਟ 21 ਹੋਰ ਲੋਕਾਂ ਦੀ ਵੀ ਮੌਤ ਹੋਈ ਹੈ। ਹਮਲਾਵਰ ਦੀ ਮੌਤ ਦੀ ਪੁਸ਼ਟੀ ਪੁਲਿਸ ਨੇ ਕਰ ਦਿੱਤੀ ਹੈ।ਜਫਰਾਫੰਥ ਥੋਮਾ ਨਾਮ ਦੇ ਜੂਨੀਅਰ ਅਧਿਕਾਰੀ ਨੇ ਸੈਨਿਕ ਕੈਂਪ ਤੋਂ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਆਪਣੇ ਕਮਾਂਡਿੰਗ ਅਫ਼ਸਰ ‘ਤੇ ਹਮਲਾ ਕੀਤਾ ਸੀ।ਉਸ ਤੋਂ ਬਾਅਦ ਉਸ ਨੇ ਉੱਤਰ-ਪੂਰਬ ਬੈਂਕਾਕ ਦੇ ਸ਼ਹਿਰ ਦੇ ਬੋਧ ਮੰਦਿਰ ਅਤੇ ਸ਼ੌਪਿੰਗ ਸੈਂਟਰ ‘ਤੇ ਹਮਲਾ ਕੀਤਾ। ਸਥਾਨਕ ਮੀਡੀਆ ਦੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਸ਼ੱਕੀ ਹਮਲਾਵਰ ਆਪਣੀ ਕਾਰ ਤੋਂ ਸ਼ੌਪਿੰਗ ਸੈਂਟਰ ਤੋਂ ਬਾਹਰ ਨਿਕਲ ਰਿਹਾ ਹੈ ਅਤੇ ਲੋਕਾਂ ‘ਤੇ ਗੋਲੀਆਂ ਚਲਾ ਰਿਹਾ ਹੈ। ਸ਼ੱਕੀ ਹਮਲੇ ਦੌਰਾਨ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕਰ ਰਿਹਾ ਸੀ । ਹਮਲਾਵਰ ਦਾ ਗੋਲੀਬਾਰੀ ਕਰਨ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ।

Real Estate