ਦਿੱਲੀ ਚੋਣਾਂ ਦੇ ਅੰਕੜੇ ਜਾਰੀ ਨਾ ਕਰਨ ਤੇ ਚੋਣ ਕਮਿਸ਼ਨ ਦੀ ਨੀਅਤ ਸਵਾਲਾਂ ਦੇ ਘੇਰੇ ‘ਚ !

1019

ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਿੰਗ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਨੇ ਹੁਣ ਤੱਕ ਵੋਟ ਫੀਸਦ ਕਿਉਂ ਜਾਰੀ ਨਹੀਂ ਕੀਤੀ? ਸਨਿੱਚਰਵਾਰ ਦੇਰ ਰਾਤ ਅਰਵਿੰਦ ਕੇਜਰੀਵਾਲ ਦੇ ਘਰ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਇੱਕ ਮੀਟਿੰਗ ਹੋਈ। ਇਸ ਬੈਠਕ ‘ਚ ਫੈਸਲਾ ਲਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵਿਧਾਇਕ ਪੋਲਿੰਗ ਬੂਥਾਂ ‘ਤੇ ਨਜ਼ਰ ਰੱਖਣਗੇ ਤਾਂ ਕਿ ਈਵੀਐਮ ਨਾਲ ਕੋਈ ਛੇੜਛਾੜ ਨਾ ਹੋ ਸਕੇ। ਆਪ ਨੇਤਾ ਸੰਜੇ ਸਿੰਘ ਨੇ ਵੀ ਕਿਹਾ ਹੈ ਕਿ ਦਿੱਲੀ ਚੋਣਾਂ ਦੇ ਖ਼ਤਮ ਹੋਣ ਦੇ 24 ਘੰਟੇ ਬੀਤ ਜਾਣ ਮਗਰੋਂ ਵੀ ਚੋਣ ਕਮਿਸ਼ਨ ਅਜੇ ਤੱਕ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਕਿੰਨੇ ਫ਼ੀਸਦੀ ਮਤਦਾਨ ਹੋਇਆ ਹੈ। 70 ਸਾਲ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਕਿਤੇ ਕੋਈ ਦਾਲ ਵਿਚ ਕਾਲਾ ਤਾਂ ਨਹੀਂ ਹੋ ਰਿਹਾ। ਅੰਦਰ ਹੀ ਅੰਦਰ ਕਿਤੇ ਕੋਈ ਖੇਡ ਤਾਂ ਨਹੀਂ ਚੱਲ ਰਹੀ।

Real Estate