ਕੋਰੋਨਾਵਾਇਰਸ : ਮੈਡੀਕਲ ਸਟਾਫ਼ ਦੀ ਆਪਣਿਆਂ ਨਾਲ ਸ਼ਾਇਦ ਆਖ਼ਰੀ ਮੁਲਾਕਾਤ !

6502

ਚੀਨ ’ਚ ਕੋਰੋਨਾ ਵਾਇਰਸ ਕਾਰਨ ਮਰਨ ਵਲਿਆਂ ਦੀ ਗਿਣਤੀ 800 ਤੋਂ ਪਾਰ ਹੋ ਗਈ ਹੈ ਤੇ 40000 ਦੇ ਕਰੀਬ ਲੋਕ ਇਸ ਤੋਂ ਪ੍ਰਭਾਵਿਤ ਹਨ । ਇਸ ਵਾਇਰਸ ਦਾ ਇਲਾਜ ਹਾਲੇ ਸੰਭਵ ਨਹੀ ਹੋ ਸਕਿਆ ਹੈ । ਚੀਨ ’ਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਡਾਕਟਰ ਹੁਣ ਕਦੇ ਵੀ ਵਾਪਸ ਆਪਣੇ ਪਰਿਵਾਰ ਵਾਲਿਆਂ ਕੋਲ ਨਹੀਂ ਜਾ ਸਕਣਗੇ।ਸੋਸ਼ਲ ਮੀਡੀਆ ’ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਡਾਕਟਰ ਹੈ ਇਹ ਉਹ ਪਲ ਹੈ ਜਦੋਂ ਉਹ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਨੂੰ ਵੂਹਾਨ ਜਾਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਮਿਲ ਰਿਹਾ ਹੈ। ਇਹ ਇੱਕ ਕੋਰੋਨੋਵਾਇਰਸ ਆਤਮਘਾਤੀ ਮਿਸ਼ਨ ਹੈ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਬਹਾਦਰ ਡਾਕਟਰ ਅਤੇ ਨਰਸ ਆਪਣੇ ਪਰਿਵਾਰਾਂ ਕੋਲ ਸ਼ਾਇਦ ਵਾਪਸ ਨਹੀਂ ਆਉਣਗੇ। ਤਸਵੀਰ ਵਿੱਚ ਜਿਵੇਂ ਕਿ ਸਟਾਫ ਕੋਚ ‘ਤੇ ਸਵਾਰ ਹੁੰਦਾ ਹੈ, ਕੈਮਰਾ ਦਿਲ ਨੂੰ ਝੰਜੋੜਨ ਵਾਲੀ ਤਸਵੀਰ ’ਤੇ ਕੇਂਦ੍ਰਿਤ ਕਰਦਾ ਹੈ ਜਿਸ ਨੂੰ ਦੇਖ ਕੇ ਕਿਸੇ ਦੀ ਵੀ ਅੱਖਾਂ ’ਚ ਹੰਝੂ ਆ ਜਾਣਗੇ। ਇਨ੍ਹਾਂ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਅਲਵਿਦਾ ਕਹਿ ਰਹੇ ਹਨ। ਮੈਡੀਕਲ ਸਟਾਫ ਦੇਸ਼ ਨੂੰ ਇਸ ਖਤਰਨਾਕ ਵਾਇਰਸ ਤੋਂ ਬਚਾਉਣ ਲਈ ਆਪਣੀ ਜਾਨ ਤਲੀ ਤੇ ਧਰ ਕੇ ਇਹ ਵਾਇਰਸ ਦੇ ਇਲਾਕੇ ਵਿੱਚ ਜਾ ਰਹੇ ਹਨ। ਤਸਵੀਰਾਂ ਭਾਵੁਕ ਕਰਨ ਵਾਲੀਆਂ ਹਨ। ਮਰੀਜਾਂ ਦੀ ਗਿਣਤੀ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਉੱਥੇ ਹੀ ਇਨ੍ਹਾਂ ਮਰੀਜ਼ਾ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈ ਰਿਹਾ ਹੈ।

Real Estate