“ਅਸੀਂ ਪਾਰਟੀ ਛੱਡੀ ਨਹੀਂ ਸਾਨੂੰ ਕੱਢਿਆ ਗਿਆ, ਸੁਖਬੀਰ ਨੂੰ ਕੋਈ ਵੀ ਸੀਰੀਅਸ ਨਹੀਂ ਲੈਂਦਾ” – ਢੀਂਡਸਾ

ਅਕਾਲੀ ਦਲ ਚੋਂ ਬਾਗੀ ਹੋਣ ਮਗਰੋਂ ਪਾਰਟੀ ਚੋਂ ਮੁਅੱਤਲ ਕੀਤੇ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ‘ਚੋਂ ਕੱਢਿਆ ਗਿਆ ਹੈ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਪਾਰਟੀ ਦੇ ਨਾਮ ਤੋਂ ਵਿਧਾਇਕ ਨਹੀਂ ਬਣੇ ਬਲਕਿ ਲੋਕਾਂ ਨੇ ਉਨ੍ਹਾਂ ਦੇ ਹੱਕ ‘ਚ ਫਤਵਾ ਦਿੱਤਾ ਹੈ ਅਤੇ ਜੇਕਰ ਉਹ ਪਾਰਟੀ ਦੇ ਨਾਮ ਤੋਂ ਵਿਧਾਇਕ ਬਣੇ ਹੁੰਦੇ ਤਾਂ ਅਕਾਲੀ ਦਲ ਦੀਆਂ 117 ‘ਚੋਂ 100 ਸੀਟਾਂ ਆਉਂਣੀਆਂ ਚਾਹੀਦੀਆਂ ਸਨ। ਇੱਥੇ ਹੀ ਉਨ੍ਹਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਲੋਕ ਤੱਕੜੀ ਚੋਣ ਨਿਸ਼ਾਨ ਨਾਲ ਜੁੜੇ ਹੋਏ ਹਨ ਅਤੇ ਇਹ ਚੋਣ ਨਿਸ਼ਾਨ ਕਿਸ ਕੋਲ ਰਹੇਗਾ ਤਾਂ ਉਨ੍ਹਾਂ ਕਿਹਾ ਕਿ ਲੋਕ ਚੋਣ ਨਿਸ਼ਾਨ ਨਾਲ ਨਹੀਂ ਬਲਕਿ ਸੋਚ ਨਾਲ ਜੁੜੇ ਹੋਏ ਹਨ। ਢੀਂਡਸਾ ਨੇ ਬੋਲਦਿਆਂ ਕਿਹਾ ਕਿ ਜਿਹੜੀ ਬਿਆਨਬਾਜੀ ਸੁਖਬੀਰ ਬਾਦਲ ਵੱਲੋਂ ਸੰਗਰੂਰ ਰੈਲੀ ‘ਚ ਕੀਤੀ ਗਈ ਉਹ ਉਨ੍ਹਾਂ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ ਪਰ ਉਨ੍ਹਾਂ ਨੂੰ ਕੋਈ ਵੀ ਅੱਜ ਸੀਰੀਅਸ ਨਹੀਂ ਲੈਂਦਾ।

Real Estate