ਮੈਗਾ ਕਾਊਂਸਲਿੰਗ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਦੱਸੇ ਸਫਲਤਾ ਦੇ ਗੁਰ

ਕਪੂਰਥਲਾ, 7 ਫਰਵਰੀ ( ਕੌੜਾ ) – ਅੱਜ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯ’ਗ ਨਾਲ ੋਬੇਟੀ ਬਚਾਓ ਬੇਟੀ ਪੜਾਓ‘ ਪ੍ਰੋਗ਼ਰਾਮ ਅਧੀਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਕਰੀਅਰ ਕਾਊਂਸਲਿੰਗ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ, ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਆਈ ਏ ਐਸ ਜੀ ਨੇ ਮੁੱਖ ਮਹਿਮਾਨ ਵੱਜੋਂ ਅਤੇ ਸ਼੍ਰੀ ਸੁਖਸੋਹਿਤ ਸਿੰਘ ਆਫ਼ਿਸਰ ਡਿਫੈਂਸ ਅਕਾਊਂਟ ਸਰਵਿਸਜ਼ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੈਗਾ ਕਾਊਂਸਲਿੰਗ ਪ੍ਰੋਗ਼ਰਾਮ ਵਿੱਚ 300 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ 245 ਅਤੇ ਹਿੰਦੂ ਕੰਨਿਆ ਕਾਲਜ ਦੀਆਂ 70 ਵਿਦਿਆਰਥਣਾਂ ਸ਼ਾਮਿਲ ਸਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਕੈਰੀਅਰ ਵਿਚ ਅਸਫਲਤਾ, ਸਫਲਤਾ ਦੀ ਇਕ ਪੌੜੀ ਹੁੰਦੀ ਹੈ, ਇਸ ਲਈ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਵਾਰ-ਵਾਰ ਆਪਣੇ ਟੀਚੇ ਤੇ ਪਹੁੰਚਣ ਦੀ ਕੋਸਿਸ਼ ਜ਼ਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫਲਤਾ ਲਈ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼੍ਰੀ ਸੁਖਸੋਹਿਤ ਸਿੰਘ ਵੱਲੋਂ ਇਸ ਮੌਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ, ਸਿਲੇਬਸ ਅਤੇ ਪ੍ਰੀਖਿਆ ਪੈਟਰਨ ਸਬੰਧੀ ਬਹੁਤ ਰੌਚਿਕ ਢੰਗ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਕੀਤੇ ਮੈਡੀਟੇਸ਼ਨ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਨੇ ਵਿਦਿਆਰਥਣਾਂ ਉੱਤੇ ਖੂਬ ਪ੍ਰਭਾਵ ਪਾਇਆ। ਸ਼੍ਰੀਮਤੀ ਸ਼ਿਖ਼ਾ ਭਗਤ ਸਹਾਇਕ ਕਮਿਸ਼ਨਰ (ਜ), ਕਪੂਰਥਲਾ ਨੇ ਪੀ।ਸੀ।ਐਸ ਦੀਆਂ ਪ੍ਰੀਖਿਆਵਾਂ ਬਾਰੇ ਚਾਨਣਾ ਪਾਇਆ। ਐਨ। ਐਫ। ਸੀ। ਆਈ ਸੰਸਥਾ ਤੋਂ ਆਏ ਸ਼੍ਰੀ ਵਿਸ਼ਾਲ ਵਾਜਪਾਈ ਨੇ ਮਹਿਮਾਨ ਨਿਵਾਜ਼ੀ ਅਤੇ ਕੁਕਿੰਗ ਦੇ ਖੇਤਰ ਵਿੱਚ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਕਪੂਰਥਲਾ ਨੇ ਵਿਦਿਆਰਥੀਆਂ ਨੂੰ ਕਰੀਅਰ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਮਨਦੀਪ ਕੌਰ, ਜੋ ਕਿ ਇੱਕ ਸਫ਼ਲ ਉੱਦਮੀ, ਐਜੂਕੇਟਰ ਅਤੇ ਸੋਸ਼ਲ ਵਰਕਰ ਵੀ ਹਨ, ਨੇ ਵਿਦਿਆਰਥਣਾਂ ਨੂੰ ਇਸਤਰੀ ਸਸ਼ਕਤੀਕਰਨ ਅਤੇ ਇੱਕ ਸਫ਼ਲ ਉੱਦਮੀ ਬਣਨ ਦੇ ਗੁਣਾਂ ਬਾਰੇ ਦੱਸਿਆ ਅਤੇ ਆਪਣੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉੱਦਿਆਂ ਇਹ ਮੁਕਾਮ ਹਾਸਲ ਕਰਨ ਬਾਰੇ ਦੱਸਿਆ। ਅਭਿਮੰਨਯੂ ਆਈ।ਏ।ਐਸ ਸਟੱਡੀ ਗਰੁੱਪ ਦੇ ਨੁਮਾਇੰਦੇ ਸ਼੍ਰੀ ਇੰਦਰਪਾਲ ਸਿੰਘ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੀ। ਐਨ। ਬੀ ਆਰ। ਸੇਟੀ ਦੀਆਂ ਸਫਲ ਉੱਦਮੀ ਸਿਖਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ।
ਅੰਤ ਵਿੱਚ ਸ਼੍ਰੀ ਅਮਿਤ ਕੁਮਾਰ ਪਲੇਸਮੈਂਟ ਅਫ਼ਸਰ ਨੇ ਫੌਰਨ ਕਾਊਂਸਲਿੰਗ ਅਤੇ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਜਾਣ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਅਤੇ ਬਿਊਰੋ ਦੁਆਰਾ ਚਲਾਏ ਜਾ ਰਹੇ ਇੰਟਰਵਿਊ ਸਕਿੱਲ ਅਤੇ ਸਾਫ਼ਟ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ। ਦਲਜੀਤ ਸਿੰਘ ਖਹਿਰਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ ਅਤੇ ਸੰਸਥਾ ਦੇ ਟੀਚਰ ਸਾਹਿਬਾਨ ਵੀ ਮੌਜੂਦ ਸਨ।

Real Estate