ਦਿੱਲੀ ’ਚ ਵੋਟਾਂ ਪੈਣੀਆਂ ਸੁ਼ਰੂ

688

ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ’ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਹਨ। ਦਿੱਲੀ ’ਚ ਕੁੱਲ 1।47 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 81।05 ਲੱਖ ਮਰਦ ਅਤੇ 66।80 ਲੱਖ ਬੀਬੀਆਂ ਵੋਟਰ ਹਨ। ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ। ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦੂਜੇ ਪਾਸੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦਾ ਕੇਂਦਰ ਬਣ ਚੁੱਕੇ ਸ਼ਾਹੀਨ ਬਾਗ਼ ’ਚ ਖ਼ਾਸ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ’ਚ ਤਾਂ 70 ਵਿੱਚੋਂ 67 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਕਾਂਗਰਸ ਦਾ ਸਫ਼ਾਇਆ ਕਰ ਦਿੱਤਾ ਸੀ। 2019 ਲੋਕ ਸਭਾ ਦੌਰਾਨ ਭਾਜਪਾ ਨੂੰ ਜ਼ੋਰਦਾਰ ਜਿੱਤ ਹਾਸਲ ਹੋਈ ਸੀ।
ਚੋਣਾਂ ’ਚ ਇਸ ਵਾਰ ਮੋਬਾਇਲ ਐਪ, ਕਿਊਆਰ ਕੋਡ, ਸੋਸ਼ਲ ਮੀਡੀਆ ਇੰਟਰਫ਼ੇਸ ਜਿਹੀਆਂ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਦਿੱਲੀ ਦੇ 11 ਜ਼ਿਲ੍ਹਿਆਂ ਦੀ ਇੱਕ–ਇੱਕ ਵਿਧਾਨ ਸਭਾ ਸੀਟ ਚੁਣੀ ਗਈ ਹੈ; ਜਿਨ੍ਹਾਂ ਉੱਤੇ ਵੋਟਰ ਆਪਣੀ ਵੋਟਰ ਪਰਚੀ ਬੂਥ ਉੱਤੇ ਨਾ ਲਿਆਉਣ ਦੀ ਹਾਲਤ ਵਿੱਚ ਸਮਾਰਟਫ਼ੋਨ ਰਾਹੀਂ ਹੈਲਪਲਾਈਨ ਐਪ ਤੋਂ ਕਿਊਆਰ ਕੋਡ ਹਾਸਲ ਕਰ ਸਕਦਾ ਹੈ। ਇਨ੍ਹਾਂ ਵਿੱਚ ਸੁਲਤਾਨਪੁਰ ਮਾਜਰਾ, ਸੀਲਮਪੁਰ, ਬੱਲੀਮਾਰਾਂ, ਬਿਸਵਾਸਨ, ਤ੍ਰਿਲੋਕਪੁਰੀ, ਸ਼ਕੂਰ ਬਸਤੀ, ਨਵੀਂ ਦਿੱਲੀ, ਰੋਹਤਾਸ਼ ਨਗਰ, ਛਤਰਪੁਰ, ਰਾਜੌਰੀ ਗਾਰਡਨ ਤੇ ਜੰਗਪੁਰਾ ਹਨ।

Real Estate