ਦਿੱਲੀ ‘ਚ ਬਾਅਦ ਦੁਪਹਿਰ 3 ਵਜੇ ਤੱਕ ਸਿਰਫ਼ 30.18% ਪੋਲਿੰਗ

761

ਦਿੱਲੀ ’ਚ ਪੈ ਰਹੀਆਂ ਵੋਟਾਂ ਦੌਰਾਨ ਅੱਜ ਬਾਅਦ ਦੁਪਹਿਰ ਤਿੰਨ ਵਜੇ ਤੱਕ 30.18% ਵੋਟਾਂ ਹੀ ਪਈਆਂ ਹਨ। ਸਵੇਰ ਤੋ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ ਬਹੁਤ ਘੱਟ ਵੇਖੀ ਗਈ ਸੀ ਪਰ ਦੁਪਹਿਰ ਤੱਕ ਇਹ ਗਿਣਤੀ ਹੌਲੀ–ਹੌਲੀ ਵਧਦੀ ਜਾ ਰਹੀ ਹੈ। ਸ਼ਾਹੀਨ ਬਾਗ਼ ’ਚ ਵੀ ਪੋਲਿੰਗ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀ ਹੈ। ਵੋਟਾਂ ਸ਼ਾਮੀਂ 6 ਵਜੇ ਤੱਕ ਪੈਣੀਆਂ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਸਾਬਕਾ ਉੱਪ–ਰਾਸ਼ਟਰਪਤੀ ਹਾਮਿਦ ਅਨਸਾਰੀ, ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਸਮੇਤ ਕਈ ਹੋਰ ਆਗੂਆਂ ਨੇ ਵੀ ਵੋਟਿੰਗ ਕੀਤੀ। ਪ੍ਰਿਅੰਕਾ ਗਾਂਧੀ ਦੇ ਪੁੱਤਰ ਰੇਹਾਨ ਰਾਜੀਵ ਵਾਡਰਾ ਨੇ ਪਹਿਲੀ ਵਾਰ ਵੋਟ ਪਾਈ ਹੈ।

Real Estate