ਭਾਜਪਾ ਦੀ ਚੋਣ ਰੈਲੀ ਚ ਸਪਨਾ ਚੌਧਰੀ ਨੇ ਪੁੱਛਿਆ ਕਿ ਕਿਸ ਨੂੰ ਜਿਤਾਉਣਾ ਤਾਂ ਲੋਕਾਂ ਨੇ ਕਿਹਾ ‘ਕੇਜਰੀਵਾਲ ਨੂੰ’

822

ਦਿੱਲੀ ਚੋਣ ਪ੍ਰਚਾਰ ਦੌਰਾਨ ਭਾਜਪਾ ਦੀ ਰੈਲੀ ਦੀ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਪ੍ਰਸਿੱਧ ਡਾਂਸਰ ਤੇ ਭਾਜਪਾ ਦੀ ਆਗੂ ਸਪਨਾ ਚੌਧਰੀ ਭਾਜਪਾ ਦੇ ਹੱਕ ਚ ਚੋਣ ਰੈਲੀ ਕਰ ਰਹੀ ਹੈ। ਇਸ ਦੌਰਾਨ ਉਹ ਲੋਕਾਂ ਨੂੰ ਆਪਣਾ ਵੋਟ ਭਾਜਪਾ ਦੇ ਹੱਕ ਚ ਭੁਗਤਾਉਣ ਦੀ ਗੱਲ ਕਹਿੰਦੀ ਹੈ ਅਤੇ ਫਿਰ ਲੋਕਾਂ ਤੋਂ ਪੁੱਛਦੀ ਹੈ ਕਿ ਕਿਸ ਨੂੰ ਜਿਤਾਉਣਾ ਹੈ। ਇਸ ਦੌਰਾਨ ਪਿੱਛੋਂ ਲੋਕ ਉੱਚੀ ਅਵਾਜ ਚ ਕਹਿੰਦੇ ਹਨ ਕਿ ‘ਕੇਜਰੀਵਾਲ ਨੂੰ’ । ਇਹ ਵੀਡੀਓ ਅੱਜ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣ ਖੂਬ ਵਾਇਰਲ ਹੋ ਰਹੀ ਹੈ।
8 ਫਰਵਰੀ ਨੂੰ ਦਿੱਲੀ ਦੀਆ 70 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਹਨ ਤੇ 11 ਫਰਵਰੀ ਨੂੰ ਨਤੀਜਾ ਐਲਾਨਿਆ ਜਾਵੇਗਾ।

https://twitter.com/i/status/1225016700506013696

Real Estate