ਜੇ ਸ੍ਰੀ ਹਰਿਮੰਦਰ ਸਾਹਿਬ ’ਚ ਟਿੱਕ-ਟੌਕ ਬਣਾਉਣੋ ਨਾ ਹਟੇ ਤਾਂ ਮੋਬਾਇਲ ਫ਼ੋਨ ਲਿਜਾਣ ’ਤੇ ਲੱਗ ਸਕਦੀ ਹੈ ਪਾਬੰਦੀ

936

ਸ੍ਰੀ ਹਰਿਮੰਦਰ ਸਾਹਿਬ ’ਚ ਗੀਤਾਂ ’ਤੇ ਵੀਡੀਓ ਬਣਾਉਣਾਂ ਲਗਾਤਾਰ ਜਾਰੀ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੇ ਸ੍ਰੀ ਹਰਿਮੰਦਰ ਸਾਹਿਬ ’ਚ ਗੀਤਾਂ ’ਤੇ ਵੀਡੀਓਜ਼ ਬਣਾਉਣ ਦਾ ਸਿਲਸਿਲਾ ਨਾ ਰੁਕਿਆ, ਤਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮੋਬਾਇਲ ਫ਼ੋਨ ਲਿਆਉਣ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਵੀ ਲੈਣਾ ਪੈ ਸਕਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਜੱਥੇਦਾਰ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਅਜਿਹੀਆਂ ਗਤੀਵਿਧੀਆਂ ਦੀ ਰੋਕਥਾਮ ਲਈ ਬਹੁਤ ਸਾਰੇ ਸੇਵਾਦਾਰ ਤਾਇਨਾਤ ਕੀਤੇ ਹੋਏ ਹਨ ਪਰ ਪਰਿਕਰਮਾ ਇੰਨੀ ਵੱਡੀ ਹੈ ਕਿ ਅਜਿਹਾ ਕੋਈ ਵੀ ਕਦਮ ਨਾਕਾਫ਼ੀ ਹੈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਪ ਹੀ ਅਜਿਹੀਆਂ ਗ਼ਲਤ ਗੱਲਾਂ ਲਈ ਮੋਬਾਇਲ ਫ਼ੋਨ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਐਸਜੀਪੀਸੀ ਨੇ ਤਾਜਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਸਬੰਧ ਵਿਚ ਸਾਈਬਰ ਕਰਾਈਮ ਵਿਭਾਗ ਨੂੰ ਲਿਖਿਆ ਹੈ।

Real Estate