ਕੋਰੋਨਾ ਵਾਇਰਸ ਕਾਰਨ 636 ਮੌਤਾਂ : 31000 ਤੋਂ ਵੱਧ ਲੋਕ ਪ੍ਰਭਾਵਿਤ

2515

ਕੋਰੋਨਾ ਵਾਇਰਸ ਚੀਨ ਵਿੱਚ ਲਗਾਤਾਰ ਮਨੁੱਖੀ ਜ਼ਿੰਦਗੀਆਂ ਲਈ ਕਾਲ ਬਣ ਚੁੱਕਾ ਹੈ। ਚੀਨ ’ਚ ਵਾਇਰਸ ਕਾਰਨ ਹੁਣ ਤੱਕ 636 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 31,161 ਵਿਅਕਤੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵੀਰਵਾਰ ਨੂੰ ਚੀਨ ਦੇ ਇੱਕ ਡਾਕਟਰ ਲੀ ਵੇਨਲਿਆਂਗ ਦੀ ਵੀ ਮੌਤ ਹੋ ਗਈ ਹੈ। ਡਾ। ਵੇਨਲਿਆਂਗ ਨੇ ਮਹਾਮਾਰੀ ਬਾਰੇ ਚੇਤਾਵਨੀ ਦਿੱਤੀ ਸੀ। ਕੋਰੋਨਾ ਵਾਇਰਸ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੈ ਪਰ ਇਨ੍ਹਾਂ ਵਿੱਚੋਂ ਕੇਵਲ ਛੇ ਕੀਟਾਣੂ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਰੋਗ ਦੀ ਸ਼ੁਰੂਆਤ ਸਰਦੀ–ਜ਼ੁਕਾਮ ਤੋਂ ਹੁੰਦੀ ਹੈ, ਗਲ਼ੇ ’ਚ ਖ਼ਰਾਸ਼ ਹੁੰਦੀ ਹੈ ਤੇ ਫਿਰ ਹੌਲੀ–ਹੌਲੀ ਮਰੀਜ਼ ਨੂੰ ਸਾਹ ਲੈਣ ਵਿੱਚ ਔਖ ਆਉਣ ਲੱਗਦੀ ਹੈ। ਇਸੇ ਵਾਇਰਸ ਨੇ 2002–03 ਦੌਰਾਨ ਚੀਨ ਤੇ ਹਾਂਗਕਾਂਗ ’ਚ 650 ਜਾਨਾਂ ਲੈ ਲਈਆਂ ਸਨ।

Real Estate