CAA ਖਿਲਾਫ ਰੈਲੀ ਕਰਨ ਜਾ ਰਹੇ ਕਨ੍ਹੱਈਆ ਕੁਮਾਰ ਦੇ ਕਾਫਲੇ ‘ਤੇ ਹਮਲਾ

ਸੁਪੌਲ ‘ਚ ਬੁੱਧਵਾਰ ਸ਼ਾਮ ਕਨ੍ਹੱਈਆ ਕੁਮਾਰ ਦੇ ਕਾਫਲੇ ਨੂੰ ਪੱਥਰ ਮਾਰੇ ਗਏ ਜਿਸ ਨਾਲ ਇਕ ਔਰਤ ਸਣੇ ਤਿੰਨ ਲੋਕ ਜ਼ਖਮੀ ਹੋ ਗਏ। ਘਟਨਾ ਬੁੱਧਵਾਰ ਸ਼ਾਮ ਸਦਰ ਥਾਣੇ ਦੇ ਮਲਿਕ ਚੌਕ ਵਿਖੇ ਵਾਪਰੀ। ਸੁਪੌਲ ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸਾਬਕਾ ਵਿਦਿਆਰਥੀ ਕਾਫਲੇ ਨਾਲ ਸਹਾਰਸਾ ਲਈ ਨਿਕਲੇ ਸਨ। ਦੋ ਵਾਹਨਾਂ ਦੇ ਸ਼ੀਸ਼ੇ ਪੱਥਰਾਂ ਨਾਲ ਭੰਨ ਦਿੱਤੇ ਗਏ। ਸ਼ਹਿਰ ਦੇ ਸਦਰ ਥਾਣੇ ਨੇੜੇ ਮਲਿਕ ਚੌਕ ਵਿਖੇ ਪਹਿਲਾਂ ਹੀ 25-30 ਦੀ ਗਿਣਤੀ ਚ ਖੜੇ ਨੌਜਵਾਨ ਸੀਏਏ, ਐਨਆਰਸੀ ਦੇ ਸਮਰਥਨ ਚ ਨਾਅਰੇਬਾਜ਼ੀ ਕਰ ਰਹੇ ਸਨ। ਜਿਵੇਂ ਹੀ ਕਨ੍ਹਈਆ ਕੁਮਾਰ ਦੀ ਗੱਡੀ ਆਈ, ਪਹਿਲਾਂ ਕੁਝ ਲੋਕਾਂ ਨੇ ਇਸ ਉੱਤੇ ਕਾਲੀ ਸਿਆਹੀ ਸੁੱਟ ਦਿੱਤੀ। ਕਾਫਲੇ ਚ ਸ਼ਾਮਲ ਵਾਹਨ ਉਥੇ ਜਾਮ ਹੋ ਗਏ। ਪੁਲਿਸ ਨੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਿੱਛੇ ਤੋਂ ਕੁਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਜਨ ਮਨ ਗਨ ਯਾਤਰਾ ਦੇ ਰਥ ਅਤੇ ਇਕ ਹੋਰ ਵਾਹਨ ਦਾ ਪੱਥਰ ਵੱਜਣ ਕਾਰਨ ਸ਼ੀਸ਼ਾ ਟੁੱਟ ਗਿਆ। ਡਰਾਈਵਰ ਸਣੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਵਿੱਚ ਸਮਾਜ ਸੇਵਕ ਮਾਂਡਵੀ ਵੀ ਸ਼ਾਮਲ ਹੈ। ਬਾਅਦ ਚ ਸਖਤ ਸੁਰੱਖਿਆ ਚ ਸਾਰੇ ਵਾਹਨਾਂ ਨੂੰ ਬਾਹਰ ਕੱਢਿਆ ਗਿਆ।

Real Estate