ਮੋਟਰ-ਸਾਈਕਲ ਕੰਪਨੀਆਂ ਨੂੰ ਮੁਫਤ ’ਚ ਦੇਣਾ ਪਵੇਗਾ ਹੈਲਮੇਟ

762

ਨਵਾਂ ਮੋਟਰਸਾਈਕਲ, ਸਕੂਟਰ ਜਾਂ ਕੋਈ ਦੋਪਹੀਆ ਵਾਹਨ ਖਰੀਦਣ ਵਾਲੇ ਵਿਅਕਤੀ ਨੂੰ ਰਾਜਸਥਾਨ ਵਿੱਚ ਸਬੰਧਤ ਕੰਪਨੀ ਨੂੰ ਮੁਫਤ ਚ ਇੱਕ ਹੈਲਮਟ ਦੇਣਾ ਪਵੇਗਾ। ਸੂਬੇ ਦੀ ਗਹਿਲੋਤ ਸਰਕਾਰ ਨੇ ਵਾਹਨ ਨਿਰਮਾਤਾਵਾਂ ਲਈ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ।ਰਾਜਸਥਾਨ ਦੇ ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਖਚਾਰੀਵਾਸ ਅਨੁਸਾਰ ਇਹ ਪ੍ਰਣਾਲੀ 1 ਅਪ੍ਰੈਲ ਤੋਂ ਲਾਗੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਨਵਾਂ ਮੋਟਰਸਾਈਕਲ, ਸਕੂਟਰ ਜਾਂ ਕੋਈ ਦੋਪਹੀਆ ਵਾਹਨ ਖਰੀਦਣ ਵਾਲੇ ਵਿਅਕਤੀ ਨੂੰ ਕੰਪਨੀ ਵੱਲੋਂ ਆਈਐਸਆਈ ਮਾਰਕ ਹੈਲਮੇਟ ਮੁਫਤ ਦਿੱਤਾ ਜਾਵੇਗਾ। ਖਾਚਰਿਯਾਵਾਸ ਨੇ ਕਿਹਾ ਕਿ ਸਰਕਾਰ ਨੇ ਸਾਰੀਆਂ ਦੋਪਹੀਆ ਵਾਹਨ ਕੰਪਨੀਆਂ ਲਈ ਗਾਹਕ ਨੂੰ ਹੈਲਮੇਟ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਸਾਰੇ ਵਾਹਨ ਡੀਲਰਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਇਸ ਮੀਟਿੰਗ ਵਿੱਚ ਮੌਜੂਦ ਸਨ। ਸੜਕ ਹਾਦਸੇ ਕਾਰਨ ਹੋਣ ਵਾਲੀਆਂ ਮੌਤਾਂ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।

Real Estate