ਟਰੰਪ ਮਹਾਦੋਸ਼ ਦੇ ਇਲਜ਼ਾਮਾਂ ਤੋਂ ਬਰੀ

2656

ਅਮਰੀਕੀ ਸੀਨੇਟ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਮਹਾਦੋਸ਼ ਦੀ ਸੁਣਵਾਈ ਵਿੱਚ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦਫ਼ਤਰ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ‘ਤੇ ਵੀ ਵਿਰਾਮ ਲੱਗ ਗਿਆ ਹੈ।ਰਾਸ਼ਟਰਪਤੀ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੀ ਸੀਨੇਟ ਨੇ ਉਨ੍ਹਾਂ ‘ਤੇ ਲੱਗੇ ਸੱਤਾ ਦੀ ਦੁਰਵਰਤੋਂ ਦੇ ਇਲਜ਼ਾਮਾਂ ਨੂੰ 48 ਦੇ ਮੁਕਾਬਲੇ 52 ਵੋਟਾਂ ਨਾਲ ਰੱਦ ਕਰ ਦਿੱਤਾ ਹੈ। ਜਦਕਿ 53-47 ਵੋਟਾਂ ਨਾਲ ਕਾਂਗਰਸ ਨੂੰ ਲਾਂਭੇ ਕਰਨ ਦਾ ਇਲਜ਼ਾਮ ਰੱਦ ਕਰ ਦਿੱਤਾ ਗਿਆ।ਡੈਮੋਕ੍ਰੇਟ ਸਾਂਸਦਾਂ ਨੇ ਟਰੰਪ ‘ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਯੂਕਰੇਨ ‘ਤੇ ਅਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਸੰਭਾਵਿਤ ਵਿਰੋਧੀ ਨੂੰ ਬਦਨਾਮ ਕਰਨ ਲਈ ਦਬਾਅ ਪਾਇਆ।

Real Estate