ਮੋਹਾਲੀ ਦੇ 6 ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਨੈਗੇਟਿਵ

693

ਮੋਹਾਲੀ ਚ ਕੋਰੋਨਾ ਵਾਇਰਸ ਦੇ 6 ਸ਼ੱਕੀ ਮਰੀਜ਼ ਜਿਨਾਂ ਦੇ ਸੈਂਪਲ ਸਨੀਵਾਰ ਨੂੰ ਪੁਣੇ ਦੀ ਲੈਬ ਵਿਚ ਭੇਜੇ ਗਏ ਸਨ, ਉਹਨ੍ਹਾਂ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ। ਜ਼ਿਲ੍ਹਾ ਮੋਹਾਲੀ ਵਾਸੀ ਇਨਾਂ 6 ਸ਼ੱਕੀ ਮਰੀਜ਼ਾਂ ਚੋਂ ਦੋ ਵਿਦਿਆਰਥੀ ਹਨ। ਇਹ ਸਾਰੇ 15 ਜਨਵਰੀ ਮਗਰੋਂ ਚੀਨ ਗਏ ਸਨ ਜਿਸ ਕਾਰਨ ਸ਼ੱਕ ਦੇ ਆਧਾਰ ‘ਤੇ ਉਨਾਂ ਦੇ ਸੈਂਪਲ ਲਏ ਗਏ ਸਨ। ਸਿਹਤ ਵਿਭਾਗ ਦੀ ਟੀਮ ਦੁਆਰਾ ਕੀਤੀ ਗਈ ਜਾਂਚ ਵਿਚ ਇਨਾਂ ਅੰਦਰ ‘ਕੋਰੋਨਾ’ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ ਦਿਸਿਆ ਸੀ ਪਰ ਫਿਰ ਵੀ ਸਾਵਧਾਨੀ ਵਜੋਂ ਉਨਾਂ ਨੂੰ ਘਰ ਵਿਚ ਅਲੱਗ ਰਹਿਣ ਅਤੇ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿਤੀ ਗਈ ਸੀ। ਮੋਹਾਲੀ ਦੇ ਚਾਰ ਹੋਰ ਨੌਜਵਾਨਾਂ ਦੇ ਸੈਂਪਲ ਪੁਣੇ ਦੀ ਲੈਬ ਵਿਚ ਭੇਜੇ ਗਏ ਹਨ ਜਿਨਾਂ ਦੀ ਰੀਪੋਰਟ ਦੀ ਉਡੀਕ ਹੈ। ਇਹ ਸਾਰੇ ਕਿਸੇ ਕੰਪਨੀ ਦੇ ਮੁਲਾਜ਼ਮ ਹਨ ਅਤੇ ਕੰਪਨੀ ਟੂਰ ‘ਤੇ 15 ਜਨਵਰੀ ਤੋਂ ਬਾਅਦ ਚੀਨ ਗਏ ਸਨ ਅਤੇ ਸੱਤ ਦਿਨ ਉਥੇ ਠਹਿਰਣ ਮਗਰੋਂ ਵਾਪਸ ਆ ਗਏ ਸਨ। ਡਾ। ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਮੁਸਾਫ਼ਰਾਂ ਦਾ ਲਗਾਤਾਰ ਮੁਆਇਨਾ ਕਰ ਰਹੀ ਹੈ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ। ਹਰਮਨਦੀਪ ਕੌਰ ਦੀ ਅਗਵਾਈ ਵਿਚ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਵੀ ਸ਼ਾਰਜਾਹ ਤੋਂ ਆਉਣ ਵਾਲੀ ‘ਏਅਰ ਇੰਡੀਆ ਐਕਸਪ੍ਰੈਸ’ ਫ਼ਲਾਈਟ ਦੇ ਸਾਰੇ 185 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਜਿਨਾਂ ਵਿਚੋਂ ਕਿਸੇ ਅੰਦਰ ਵੀ ‘ਕੋਰੋਨਾ’ ਵਾਇਰਸ ਦੇ ਲੱਛਣ ਨਹੀਂ ਮਿਲੇ। ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕੀਤੀ ਤੇ ਕੋਈ ਵੀ ਯਾਤਰੀ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ।
ਸਿਵਲ ਸਰਜਨ ਡਾ। ਮਨਜੀਤ ਸਿੰਘ ਨੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਪੁਣੇ ਤੋਂ ਮਿਲੀ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਹਾਲੀ ਚ ਕੋਰੋਨਾ ਵਾਇਰਸ ਦੇ 6 ਸ਼ੱਕੀ ਮਰੀਜ਼ ਇਸ ਰਿਪੋਰਟ ਮੁਤਾਬਕ ਬਿਲਕੁਲ ਤੰਦਰੁਸਤ ਹਨ ਤੇ ਉਨਾਂ ਦੀ ਟੈਸਟ ਰੀਪੋਰਟ ਨੈਗੇਟਿਵ ਮਿਲੀ ਹੈ।

Real Estate