ਬਰਾਤੀਆਂ ਨੂੰ ਸੋਨੇ ਦੇ ਗਹਿਣੇ ਅਤੇ ਮਹਿੰਗੇ ਕੰਬਲ ਦੇਣ ਦੀ ਬਜਾਏ ਡਾ. ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ

779

ਕਪੂਰਥਲਾ , 4 ਫਰਵਰੀ (ਕੌੜਾ)-ਜਿੱਥੇ ਲੋਕ ਅਪਣੇ ਬੱਚਿਆਂ ਦੀਆਂ ਸ਼ਾਦੀਆਂ ਤੇ ਜਨਮ ਦਿਨ ਦੀਆਂ ਪਾਰਟੀਆਂ ਤੇ ਸ਼ਾਨੋ ਸ਼ੌਕਤ ਲਈ ਲੱਖਾਂ ਰੁਪਏ ਖਰਚ ਕਰਦੇ ਹਨ ਉੱਥੇ ਅਜਿਹੇ ਇਨਸਾਨ ਵੀ ਹਨ ਜਿਹੜੇ ਆਪਣੇ ਬੱਚਿਆਂ ਦੇ ਵਿਆਹ ਬਹੁਤ ਹੀ ਸਾਦੇ ਢੰਗ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਜ ਕਰਕੇ ਮਿਸਾਲ ਪੈਦਾ ਕਰਦੇ ਹਨ। ਅਜਿਹੀ ਸ਼ਾਦੀ ਦੀ ਚਰਚਾ ਬੀਤੇ ਦਿਨ ਹੋਈ ਇਟਲੀ ਨਿਵਾਸੀ ਅਤੇ ਅੰਬੇਡਕਰੀ ਵਿਚਾਰਾਂ ਦੇ ਧਾਰਣੀ ਪਰਮਜੀਤ ਸੋਂਧੀ ਦੇ ਪੁੱਤਰ ਗੋਲਡੀ
ਸੋਂਧੀ ਨੇ ਰਾਮ ਰਤਨ ਸੁੰਮਨ ਨਿਵਾਸੀ ਧਰਮਪੁਰਾ ਅਬਾਦੀ ਜਲੰਧਰ ਦੀ ਪੁੱਤਰੀ ਮੀਨਾ ਰਾਣੀ ਦੇ ਵਿਆਹ ਮੌਕੇ ਤੇ ਚੰਦ ਕੁ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਛੱਪਰਾ ਪੈਲੇਸ ਜਲੰਧਰ ਵਿਖੇ ਬੁੱਧ ਰੀਤੀ ਅਨੁਸਾਰ ਦੇਖਣ ਨੂੰ ਮਿਲਿਆ।ਵਿਆਹ ਦੀਆਂ ਮਿਲਣੀਆਂ ਦੇ ਮੌਕੇ ਤੇ ਲੜਕੀ ਪ੍ਰੀਵਾਰ ਵਲੋਂ ਬਰਾਤੀਆਂ ਨੂੰ ਸੋਨੇ ਦੇ ਗਹਿਣੇ ਅਤੇ ਮਹਿੰਗੇ ਕੰਬਲ ਦੇਣ ਦੀ ਬਜਾਏ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਸਿੰਬਲ ਆਫ ਨਾਲੇਜ ਬਾਬਾ ਸਾਹਿਬ ਡਾ। ਬੀ। ਆਰ। ਅੰਬੇਡਕਰ ਜੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਸੋਂਧੀ ਪ੍ਰੀਵਾਰ ਨਾਲ ਖੁਸ਼ੀ ਸਾਂਝੀ ਅਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਉੱਘੇ ਸਮਾਜ ਸੇਵਕ ਅਤੇ ਬਾਬਾ ਸਾਹਿਬ ਡਾ। ਬੀ। ਆਰ ਅੰਬੇਡਕਰ ਸੁਸਾਇਟੀ ਰਜਿ। ਰੇਲ ਕੋਚ ਫੈਕਟਰੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਸਮਾਜ ਵਿੱਚ ਪ੍ਰਚੱਲਤ ਲੀਹਾਂ ਤੋਂ ਹੱਟ ਕੇ ਨਵੀਆਂ ਲੀਹਾਂ ਨੂੰ ਸਥਾਪਿਤ ਕਰਨ ਦਾ ਯਤਨ ਕਰਦੇ ਨੇ। ਸੋਂਧੀ ਅਤੇ ਸੁੰਮਨ ਪ੍ਰੀਵਾਰਾਂ ਨੇ ਸਾਦੇ ਵਿਆਹ ਦੌਰਾਨ ਮਿਲਣੀਆਂ ਦੇ ਮੌਕੇ ਤੇ ਮਹਿੰਗੇ ਗਿਫਟਾਂ ਤੋਂ ਉੱਪਰ ਉੱਠ ਕੇ ਬਾਬਾ ਸਾਹਿਬ ਦੀ ਤਸਵੀਰ ਭੇਂਟ ਕੀਤੀ ਹੈ। ਇਸ ਤਰ੍ਹਾਂ ਕਰਨ ਨਾਲ ਸਮਾਜ ਵਿੱਚ ਬਹੁਤ ਵੱਡਾ ਸੰਦੇਸ਼ ਜਾਏਗਾ ਅਤੇ ਫਜੂਲ ਖਰਚੀ ਤੋਂ ਉੱਪਰ ਉੱਠ ਕੇ ਲੋਕ ਆਪਣੇ ਬੱਚਿਆਂ ਨੂੰ ਵੱਧ-ਵੱਧ ਤੋਂ ਸਿੱਖਿਅਤ ਕਰਨ ਦਾ ਯਤਨ ਕਰਨਗੇ।ਬਾਬਾ ਸਾਹਿਬ ਜੀ ਦੇ ਸੰਦੇਸ਼ ਪੜ੍ਹੋ-ਜੁੜੋ ਤੇ ਸੰਘਰਸ਼ ਕਰੋ ਦਾ ਇਹੀ ਮਕਸਦ ਹੈ।ਬਾਬਾ ਸਾਹਿਬ ਨੇ ਕਿਹਾ ਸੀ ਵਿਆਹਾਂ-ਸ਼ਾਦੀਆਂ ਤੇ ਭੋਗਾਂ ਅਤੇ ਪ੍ਰਚੱਲਤ ਰੀਤੀ ਰਿਵਾਜਾਂ ਅਤੇ ਕਰਮ ਕਾਡਾਂ ਉੱਤੇ ਲੱਖਾਂ ਰੁਪਏ ਫਜੂਲ ਖਰਚਣ ਦੀ ਬਜਾਏ ਬੱਚਿਆਂ ਦੀ ਸਿੱਖਿਆ ਤੇ ਲਗਾਉਣਾ ਚਾਹੀਦਾ ਹੈ ਜਿਸ ਨਾਲ ਸਮਾਜ ਵਿੱਚ ਖੁਸ਼ਹਾਲੀ ਆਵੇਗੀ।ਇਸ ਸ਼ੁੱਭ ਮੌਕੇ ਤੇ ਬਹੁਜਨ ਕ੍ਰਾਂਤੀ ਮੋਰਚਾ ਇਟਲੀ ਦੇ ਇੰਚਾਰਜ ਸੁਰੇਸ਼ ਕੁਮਾਰ ਅਤੇ ਬਹੁਜਨ ਕ੍ਰਾਂਤੀ ਮੋਰਚਾ ਇਟਲੀ ਦੇ ਪ੍ਰਚਾਰ ਸਕੱਤਰ ਜਸਵਿੰਦਰ ਸੋਂਧੀ ਨੇ ਸਾਂਝੇ ਤੌਰ ਤੇ ਕਿਹਾ ਕਿ ਸੁੰਮਨ ਤੇ ਸੋਂਧੀ ਪ੍ਰੀਵਾਰ ਨੇ ਬਿਨ੍ਹਾਂ ਦਾਜ ਦਹੇਜ ਅਤੇ ਸਾਦਾ ਵਿਆਹ ਕਰਕੇ ਬਹੁਜਨ ਸਮਾਜ ਦੇ ਮਾਨਵਤਵਾਦੀ ਮਹਾਪੁਰਸ਼ਾਂ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਸਿੱਖਿਅਤ ਅਤੇ ਜਾਗਰੂਕ ਇਨਸਾਨ ਹੀ ਅਜਿਹਾ ਕਰ ਸਕਦੇ ਹਨ। ਅਗਰ ਅਸੀਂ ਸਾਰੇ ਲੋਕ ਬਾਬਾ ਸਾਹਿਬ ਵਲੋਂ ਦੱਸੇ ਹੋਏ ਮਾਰਗ ਤੇ ਚੱਲਾਂਗੇ ਤਾਂ ਸੁੱਖੀ ਜੀਵਨ ਬਤੀਤ ਕਰ ਸਕਾਂਗੇ। ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤ, ਮਿੱਤਰ ਅਤੇ ਰਿਸ਼ਤੇਦਾਰਾਂ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਅਤੇ ਸ਼ੱਭ ਕਾਮਨਾਵਾਂ ਦਿੱਤੀਆ। ਇਸ ਮੌਕੇ ਤੇ ਪਰਮਜੀਤ ਸੋਂਧੀ, ਬਲਵੀਰ ਚੰਦ ਯੂ ਕੇ, ਲਾਡੀ ਇਟਲੀ, ਸੁਦੇਸ਼ ਕੁਮਾਰ ਜਲੰਧਰ, ਭਾਰਤ ਮੁਕਤੀ ਮੋਰਚਾ ਪੰਜਾਬ ਦੇ ਸੀਨੀਅਰ ਕਾਰਕ ਕਰਤਾ ਅਤੇ ਮੀਡੀਆ ਇੰਚਾਰਜ ਅਸ਼ਵਨੀ ਵਿਰਦੀ ਅਤੇ ਬੱਲੂ ਰਾਣਾ, ਪਾਲਾ, ਰਾਜੂ ਬਿਆਸ ਪਿੰਡ, ਸ਼ਰਧਾ ਰਾਮ, ਸੁਨੀਤਾ ਸੋਂਧੀ, ਗੁਰਮੀਤ ਕੌਰ, ਪਾਲ ਕੌਰ ਪੈਂਥਰ, ਬਲਵੰਤ ਰਾਏ, ਗੁਰਮੀਤ ਰਾਮ, ਰਵੀ ਸੌਧੀ ਅਤੇ ਬਿੱਟੂ ਰੰਧਾਵਾ ਆਦਿ ਸ਼ਾਮਿਲ ਹੋਏ।

Real Estate