ਕਪਿਲ ਗੁੱਜਰ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਤੇ ‘ਆਪ’ ਨੂੰ ਘੇਰ ਰਹੇ ਵਿਰੋਧੀ !

796

ਸ਼ਾਹੀਨ ਬਾਗ ਚ ਚੱਲ ਰਹੇ ਨਾਗਰਿਕਤਾ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ‘ਚ 1 ਫਰਵਰੀ ਨੂੰ ਗੋਲੀ ਚਲਾਉਣ ਵਾਲਾ ਕਪਿਲ ਗੁੱਜਰ ਆਮ ਆਦਮੀ ਪਾਰਟੀ ਦਾ ਵਰਕਰ ਹੈ। ਕਪਿਲ ਕੁਝ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਇਨ੍ਹਾਂ ਤਸਵੀਰਾਂ ਵਿੱਚ ‘ਆਪ’ਪਾਰਟੀ ਦੇ ਦਿੱਗਜ ਅਤੀਸ਼ੀ ਅਤੇ ਰਾਜ ਸਭਾ ਮੈਂਬਰ ਸੰਜੇ ਕੁਮਾਰ ਵੀ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਪਿਲ ਕਰੀਬ ਇਕ ਸਾਲ ਪਹਿਲਾਂ ਆਪਣੇ ਪਿਤਾ ਅਤੇ ਹੋਰ ਸਾਥੀਆ ਨਾਲ ‘ਆਪ’ਵਿਚ ਸ਼ਾਮਲ ਹੋਇਆ ਸੀ। ਇਸ ਦੇ ਨਾਲ ਹੀ ਕਪਿਲ ਦੇ ‘ਆਪ’ਵਿੱਚ ਸ਼ਾਮਲ ਹੋਣ ਦੀ ਫੋਟੋ ਤੋਂ ਬਾਅਦ ‘ਆਪ’ਆਗੂ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਭਾਜਪਾ ਨੂੰ ਲੀਹ ‘ਤੇ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਇਸ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਹਨ। ਚੋਣਾਂ ਤੋਂ ਠੀਕ ਪਹਿਲਾਂ ਫੋਟੋਆਂ ਅਤੇ ਸਾਜ਼ਿਸ਼ਾਂ ਸਾਹਮਣੇ ਆਈਆਂ ਹਨ। ਚੋਣਾਂ ਵਿੱਚ ਤਿੰਨ ਤੋਂ ਚਾਰ ਦਿਨ ਬਾਕੀ ਹਨ। ਭਾਜਪਾ ਜਿੰਨੀ ਗੰਦੀ ਰਾਜਨੀਤੀ ਕਰ ਸਕਦੀ ਹੈ, ਕਰ ਰਹੀ ਹੈ। ਕਿਸੇ ਨਾਲ ਤਸਵੀਰ ਬਣਨ ਦਾ ਕੀ ਅਰਥ ਹੈ? ਇਸ ਮਾਮਲੇ ‘ਤੇ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜੇਸ਼ ਦੇਵ ਨੇ ਕਿਹਾ,’ ‘ਅਸੀਂ ਉਸ ਦੇ ਫ਼ੋਨ ਤੋਂ ਫੋਟੋ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਕਪਿਲ ਨੇ ਇਕਬਾਲ ਕੀਤਾ ਹੈ ਕਿ ਉਹ ਅਤੇ ਉਸ ਦੇ ਪਿਤਾ ਜਨਵਰੀ-ਫਰਵਰੀ 2019 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।”
ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸ਼ਾਹੀਨ ਬਾਗ ‘ਚ ਗੋਲੀ ਚਲਾਉਣ ਵਾਲੇ ਦੀ ਪਛਾਣ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਵਜੋਂ ਸ਼ਨਾਖਤ ਹੋਣ ਮਗਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ’ਤੇ ਨਿਸ਼ਾਨਾ ਲਾਇਆ। ਨੱਡਾ ਨੇ ਕਿਹਾ ਕਿ ਇਸ ਨਾਲ ‘ਆਪ’ ਤੇ ਕੇਜਰੀਵਾਲ ਦਾ ਗੰਦਾ ਚਿਹਰਾ ਬੇਨਕਾਬ ਹੋ ਗਿਆ ਹੈ, ਜੋ ਦੇਸ਼ ਦੀ ਸੁਰੱਖਿਆ ਨਾਲ ਖੇਡ ਰਹੇ ਹਨ। ਜੇਪੀ ਨੱਡਾ ਨੇ ਟਵੀਟ ਕੀਤਾ ਕਿ ਦੇਸ਼ ਅਤੇ ਦਿੱਲੀ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਗੰਦਾ ਚਿਹਰਾ ਵੇਖ ਲਿਆ।ਨੱਡਾ ਨੇ ਟਵਿੱਟਰ ‘ਤੇ ਲਿਖਿਆ,’ ਕੇਜਰੀਵਾਲ ਤੇ ਉਨ੍ਹਾਂ ਦੇ ਲੋਕਾਂ ਨੇ ਰਾਜਨੀਤਿਕ ਲਾਲਸਾ ਲਈ ਦੇਸ਼ ਦੀ ਸੁਰੱਖਿਆ ਵੀ ਵੇਚ ਦਿੱਤੀ। ਪਹਿਲਾਂ ਕੇਜਰੀਵਾਲ ਫੌਜ ਦਾ ਅਪਮਾਨ ਕਰਦੇ ਸਨ ਤੇ ਅੱਤਵਾਦੀਆਂ ਦੀ ਵਕਾਲਤ ਕਰਦੇ ਸਨ ਪਰ ਅੱਜ ਉਨ੍ਹਾਂ ਦੀਆਂ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨਾਲ ਸਬੰਧ ਸਾਹਮਣੇ ਆ ਗਏ।

Real Estate