ਚੀਨ ਰਾਹੀਂ ਕੈਨੇਡਾ ਤੋਂ ਆਉਣ ਵਾਲਾ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ ਫਰੀਦਕੋਟ ਹਸਪਤਾਲ ‘ਚ ਦਾਖਲ

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਪੰਜਾਬ ‘ਚ ਵੀ ਅਲਰਟ ਹੈ। ਇਸੇ ਦੌਰਾਨ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਟਕਪੂਰਾ ਦੇ ਮੋਗਾ ਰੋਡ ਨਿਵਾਸੀ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚੀਨ ਹੁੰਦੇ ਹੋਏ ਪੰਜਾਬ ਆਇਆ ਸੀ। ਉਹ ਹਲਕੇ ਬੁਖਾਰ ਦੀ ਸ਼ਿਕਾਇਤ ਕਰਕੇ ਹਸਪਤਾਲ ਪਹੁੰਚਿਆ। ਕੋਰੋਨਾ ਵਾਇਰਸ ਹੋਣ ਦੀ ਸ਼ੰਕਾ ਦੇ ਚੱਲਦੇ ਸਿਹਤ ਵਿਭਾਗ ਨੇ ਉਸ ਨੂੰ ਹਸਪਤਾਲ ਦਾਖਲ ਹੋਣ ਦੀ ਸਲਾਹ ਦਿੱਤੀ ਪਰ ਉਹ ਨਹੀਂ ਮੰਨਿਆ ਤੇ ਘਰ ਚਲਾ ਗਿਆ। ਇਸ ਦੇ ਬਾਅਦ ਸਿਹਤ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਐੱਸ ਐੱਸ ਪੀ ਫਰੀਦਕੋਟ ਨੂੰ ਲਿਖਤੀ ਆਦੇਸ਼ ਦੇ ਕੇ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਹਦਾਇਤ ਦਿੱਤੀ। ਜਿਸ ਤੋਂ ਬਾਅਦ ਡੀਐੱਸਪੀ ਕੋਟਕਪੂਰਾ ਆਪਣੀ ਟੀਮ ਨਾਲ ਸ਼ੱਕੀ ਮਰੀਜ਼ ਦੇ ਘਰ ਪੁੱਜੇ ਤੇ ਰਾਤ ਦੇ ਸਮੇਂ ਹੀ ਮੈਡੀਕਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਦੀ ਮਦਦ ਨਾਲ ਸ਼ੱਕੀ ਮਰੀਜ ਨੂੰ ਸਪੈਸ਼ਲ ਵਾਰਡ ‘ਚ ਦਾਖਲ ਕਰ ਉਸ ਦਾ ਸੈਂਪਲ ਟੈਸਟ ਲਈ ਪੁਣੇ ਭੇਜਿਆ ਗਿਆ ਹੈ। ਰਿਪੋਰਟ ਆਉਣ ਤੱਕ ਮਰੀਜ਼ ਨੂੰ ਨਿਗਰਾਨੀ ‘ਚ ਰੱਖੀਆ ਜਾਵੇਗਾ ।

Real Estate