ਕੈਪਟਨ ਨੇ ਦਿੱਲੀ ਚੋਣਾਂ ‘ਚ ਜਾ ਕੇ ਕੀਤਾ ਪੰਜਾਬ ‘ਚ ਸਸਤੀ ਬਿਜਲੀ ਦਾ ਦਾਅਵਾ !

ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਆਗੂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਦਾ ਦਾਅਵਾ ਕਰਨ ਦੇ ਦਾਅਵੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਹ ਧੋਖੇਬਾਜ਼ਾਂ ਦਾ ਮਾਸਟਰ ਹੈ ਜਿਸ ਦਾ ਕੰਮ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਮੁੱਖ ਮੰਤਰੀ ਨੇ ਭਾਜਪਾ ਨੂੰ ਵੀ ਆੜੇ ਹੱਥੀਂ ਲਿਆ ਜਿਨ੍ਹਾਂ ਨੇ ਦਿੱਲੀ ਚੋਣਾਂ ਵਿੱਚ ਧਰੁਵੀਕਰਨ ਦਾ ਪੱਤਾ ਖੇਡਦਿਆਂ ਪੂਰੇ ਦੇਸ਼ ਨੂੰ ਸ਼ਾਹੀਨ ਬਾਗ ਵਿੱਚ ਉਲਝਾ ਦਿੱਤਾ ਅਤੇ ਆਪਣੇ ਵੰਡਪਾਊ ਏਜੰਡੇ ਨਾਲ ਭਾਰਤ ਦੀ ਬੁਨਿਆਦ ਨੂੰ ਹੀ ਤਬਾਹ ਕਰ ਦਿੱਤਾ ਹੈ। ਕੇਜਰੀਵਾਲ ‘ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪ ਆਗੂ ਸਸਤੀ ਬਿਜਲੀ ਮੁਹੱਈਆ ਕਰਵਾ ਕੇ ਅਤੇ ਮੁਹੱਲਾ ਕਲੀਨਿਕ ਖੋਲ੍ਹ ਕੇ ਕੋਈ ਵੱਡਾ ਮਾਅਰਕਾ ਨਹੀਂ ਮਾਰ ਰਿਹਾ ਕਿਉਂਕਿ ਕਾਂਗਰਸ ਸਾਸਿਤ ਸੂਬਿਆਂ ਵਿੱਚ ਸਾਰੇ ਹੀ ਮੁੱਖ ਮੰਤਰੀ ਇਹ ਸਭ ਕੁਝ ਪਹਿਲਾਂ ਤੋਂ ਹੀ ਕਰ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਦਿੱਲੀ ਵਿੱਚ ਨੌਜਵਾਨਾਂ ਲਈ ਨੌਕਰੀਆਂ ਦੇ ਕਿੰਨੇ ਮੌਕੇ ਪੈਦਾ ਕੀਤੇ ਬਾਰੇ ਪੁੱਛਦਿਆਂ ਕਿਹਾ, ”ਕੁਝ ਲੋਕ ਜ਼ਰੂਰ ਇਨ੍ਹਾਂ ਮੁਫਤ ਕੰਮਾਂ ਨਾਲ ਖੁਸ਼ ਹੋਣਗੇ ਪਰ ਉਹ ਦੱਸੇ ਕਿ ਦਿੱਲੀ ਦੀ ਤਰੱਕੀ ਤੇ ਵਿਕਾਸ ਲਈ ਉਸ ਨੇ ਅਸਲ ਕੀ ਕੰਮ ਕੀਤਾ ਹੈ? ਬੱਚਿਆਂ ਲਈ ਨੌਕਰੀ ਦੇ ਵਸੀਲੇ ਪੈਦਾ ਕਰਨ ਲਈ ਕੀ ਕੰਮ ਕੀਤਾ?ਕੈਪਟਨ ਨੇ ਕਿਹਾ ਕਿ ਅਸਲ ਵਿੱਚ ਦਿੱਲੀ ਵਿੱਚ ਪਿਛਲੇ ਪੰਜ ਸਾਲਾਂ ਵਿੱਚੋਂ ਕੋਈ ਪ੍ਰਗਤੀ ਨਹੀਂ ਹੋਈ। ਉਨ੍ਹਾਂ ਕਿਹਾ, ”ਪੰਜਾਬ ਵਿੱਚ 11 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ।” ਉਨ੍ਹਾਂ ਕਿਹਾ ਕਿ ਦਿੱਲੀ ਨੂੰ ਆਰਥਿਕ ਤੇ ਉਦਯੋਗਿਕ ਵਿਕਾਸ ਦੀ ਲੋੜ ਹੈ।
ਭਾਜਪਾ ਤੇ ਕੈਪਟਨ ਨੇ ਕਿਹਾ ਕਿ ਸ਼ਾਹੀਨ ਬਾਗ ਨਾਲ ਚੋਣਾਂ ਵਿੱਚ ਧਰੁਵੀਕਰਨ ਦਾ ਪੱਤਾ ਖੇਡਿਆ ਜਾ ਰਿਹਾ ਹੈ ਪਰ ਭਾਜਪਾ ਆਪਣੀ ਇਸ ਚਾਲ ਵਿੱਚ ਸਫਲ ਨਹੀਂ ਹੋਵੇਗੀ ਕਿਉਂਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੂਰਾ ਦੇਸ਼ ਸ਼ਾਹੀਨ ਬਾਗ ਬਣ ਗਿਆ ਹੈ ਅਤੇ ਦੇਸ਼ ਭਰ ਵਿੱਚ ਸੀ।ਏ।ਏ। ਅਤੇ ਐਨ।ਆਰ।ਸੀ। ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ।ਉਨ੍ਹਾਂ ਕਿਹਾ, ”ਯੂਨੀਵਰਸਿਟੀਆਂ ਵਿੱਚ ਬੇਚੈਨੀ ਹੈ, ਵਿਦਿਆਰਥੀ ਪੂਰੇ ਦੇਸ਼ ਭਰ ਵਿੱਚ ਸੜਕਾਂ ਉਤੇ ਉਤਰੇ ਹੋਏ ਹਨ ਅਤੇ ਉਨ੍ਹਾਂ ਉਤੇ ਗੋਲੀ ਚਲਾਈ ਜਾ ਰਹੀ ਹੈ।” ਉਨ੍ਹਾਂ ਕਿਹਾ ਕਿ ਇਹ ਉਹ ਭਾਰਤ ਨਹੀਂ ਹੈ ਜਿਸ ਲਈ ਕੁਰਬਾਨੀਆਂ ਦਿੱਤੀਆਂ ਗਈਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਾਮ ਵਿੱਚ 19 ਲੱਖ ਲੋਕਾਂ ਨੂੰ ਐਨ।ਆਰ।ਸੀ। ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਪੁੱਛਿਆ, ”ਕੀ ਇਨ੍ਹਾਂ ਸਾਰਿਆਂ ਨੂੰ ਆਪਣੇ ਬਣਾਏ ਨਜ਼ਰਬੰਦ ਕੈਂਪਾਂ ਵਿੱਚ ਰੱਖਿਆ ਜਾਵੇਗਾ?”
ਉਨ੍ਹਾਂ ਕਿਹਾ, ”ਪੰਜਾਬ ਵਿੱਚ ਅਸੀਂ ਐਸ।ਸੀ।, ਬੀ।ਸੀ। ਤੇ ਬੀ।ਪੀ।ਐਲ। ਵਰਗ ਦੇ 21 ਲੱਖ ਖਪਤਕਾਰਾਂ, 14 ਲੱਖ ਕਿਸਾਨਾਂ, 1।50 ਲੱਖ ਉਦਯੋਗਿਕ ਖਪਤਕਾਰਾਂ ਉਤੇ ਹਰ ਸਾਲ ਬਿਜਲੀ ਸਬਸਿਡੀ ਉਤੇ 9000 ਤੋਂ 10,000 ਕਰੋੜ ਰੁਪਏ ਖਰਚ ਰਹੇ ਹਨ।” ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਉਤੇ ਬਿਜਲੀ ਦੇ ਰੇਟ ਪੰਜਾਬ ਨਾਲ ਡੇਢ ਗੁਣਾ ਵੱਧ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਵਪਾਰਕ ਖਪਤਕਾਰ 11 ਤੋਂ 12 ਰੁਪਏ ਤੱਕ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਿਹਾ ਹੈ ਜਦੋਂ ਕਿ ਪੰਜਾਬ ਵਿੱਚ ਇਹੋ ਰੇਟ 7-8 ਰੁਪਏ ਪ੍ਰਤੀ ਯੂਨਿਟ ਹੈ। ਇਸੇ ਤਰ੍ਹਾਂ ਦਿੱਲੀ ਵਿੱਚ ਉਦਯੋਗਿਕ ਖਪਤਕਾਰਾਂ ਨੂੰ 10-11 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਇਹ ਰੇਟ 5-7 ਪ੍ਰਤੀ ਯੂਨਿਟ ਹੈ।

Real Estate