8 ਪੱਤਰਕਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ‘ਰਿਸ਼ਵਤ’ ਚਰਚਾ ‘ਚ !

918

ਮਾਮਲਾ ਗੁਜਰਾਤ ਦੇ ਰਾਜਕੋਟ ‘ਚ ਸਾਹਮਣੇ ਆਇਆ ਹੈ। ਅਖਬਾਰ ‘ਦੈਨਿਕ ਭਾਸਕਰ’ ਦੀ ਖਬਰ ਮੁਤਾਬਿਕ ਰਾਜਕੋਟ ‘ਚ ਪੱਤਰਕਾਰਾਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਕਲੈਕਟਰ ਦਫਤਰ ਵੱਲੋਂ ਦਿੱਤੇ ਗਏ। 8 ਅਖਬਾਰਾਂ ਦੇ ਪੱਤਰਕਾਰਾਂ ਨੂੰ ਦਿੱਤੇ ਗਏ ਇਨ੍ਹਾਂ ਚੈੱਕਾਂ ‘ਤੇ ਕਲੈਕਟਰ ਅਤੇ ਰੈਜੀਡੈਂਟ ਐਡੀਸ਼ਨਲ ਕਲੈਕਟਰ ਦੇ ਦਸਤਖਤ ਹਨ। ਗਣਤੰਤਰ ਦਿਵਸ 2020 ਮੌਕੇ ਸੂਬਾ ਪੱਧਰੀ ਸਮਾਗਮ ਦੀ ਮੇਜ਼ਬਾਨੀ ਤੋਂ ਬਾਅਦ ਕਲੈਕਟਰ ਦਫਤਰ ਵੱਲੋਂ ਇਹ ਚੈੱਕ ਜਾਰੀ ਕੀਤੇ ਗਏ।ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਗਣਤੰਤਰ ਦਿਵਸ ਦੀ ਵਧੀਆ ਕਵਰੇਜ਼ ਲਈ ਉਨ੍ਹਾਂ ਨੂੰ ਇਹ ਚੈੱਕ ਦਿੱਤੇ ਜਾ ਰਹੇ ਹਨ। 50 ਹਜ਼ਾਰ ਰੁਪਏ ਦਾ ਇਹ ਚੈੱਕ ਲੈ ਕੇ ‘ਦਿਵਯ ਭਾਸਕਰ’ ਦੀ ਟੀਮ ਸਨਿੱਚਰਵਾਰ ਸ਼ਾਮ ਨੂੰ ਐਡੀਸ਼ਨਲ ਕਲੈਕਟਰ ਪਰਿਮਲ ਪੰਡਯਾ ਦੇ ਦਫਤਰ ਪਹੁੰਚੀ। ਭਾਸਕਰ ਟੀਮ ਨੇ ਸਵਾਲ ਕੀਤਾ, “ਅਸੀ ਸਰਕਾਰ ਦਾ ਇਸ਼ਤਿਹਾਰ ਨਹੀਂ ਛਾਪਿਆ ਹੈ ਤਾਂ ਵੀ ਸਾਡਾ ਚੈੱਕ ਕਿਉਂ ਬਣਾਇਆ ਗਿਆ?” ਇਸ ‘ਤੇ ਐਡੀਸ਼ਨਲ ਕਲੈਕਟਰ ਨੇ ਕਿਹਾ, “ਅਸੀ ਇਸ ਦੀ ਜਾਂਚ ਨਹੀਂ ਕੀਤੀ ਹੈ। 26 ਜਨਵਰੀ ਦਾ ਪ੍ਰੋਗਰਾਮ ਵਧੀਆ ਰਿਹਾ। ਜੇ ਇਸ਼ਤਿਹਾਰ ਨਹੀਂ ਛਾਪਿਆ ਗਿਆ ਤਾਂ ਵੀ ਸਾਨੂੰ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਇਸ ਲਈ ਇਹ ਚੈੱਕ ਲੈ ਲਓ।” ਉੱਧਰ ਇਸ ਮਾਮਲੇ ‘ਤੇ ਰਾਜਕੋਟ ਦੇ ਕਲੈਕਟਰ ਰੈਮਯਾ ਮੋਹਨ ਨੇ ਕਿਹਾ ਕਿ ਇਹ ਸਭ ਨਿਯਮ ਅਨੁਸਾਰ ਹੋਇਆ ਹੈ। ਚੈੱਕ ਦੇਣ ਕੋਈ ਗਲਤ ਕੰਮ ਨਹੀਂ ਹੈ। ਉੱਥੇ ਹੀ ਮੁੱਖ ਸਕੱਤਰ ਅਨਿਲ ਮੁਕੀਸ ਨਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ।

Real Estate