35 ਸਾਲਾਂ ਦਾ ‘ਕਾਕਾ’ ਬਣੇਗਾ 80 ਸਾਲਾਂ ‘ਬੇਬੇ’ ਦਾ ਲਾੜਾ

2507

ਇਕ ਜੋੜੇ ਨੇ ਉਮਰ ਦੀ ਪਰਵਾਹ ਕੀਤੇ ਬਿਨਾਂ ਇਕ ਦੂਜੇ ਨੂੰ ਦਿਲ ਦੇ ਦਿੱਤਾ ਹੈ। 35 ਸਾਲਾਂ ਮਹੁੰਮਦ ਅਹਿਮਦ ਅਤੇ ਉਨ੍ਹਾਂ ਦੀ 80 ਸਾਲਾਂ ਦੀ ਗਰਲਫਰੈਂਡ ਆਇਰਿਸ ਜੋਨਸ ਇਨ੍ਹੀ ਦਿਨੀਂ ਆਪਣੇ ਪਿਆਰ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਮੀਡੀਆ ਰਿਪੋਰਟਾ ਅਨੁਸਾਰ ਦੋਵਾਂ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਜਰੀਏ ਹੋਈ ਸੀ। ਇਸ ਤੋਂ ਬਾਅਦ ਦੋਵੋਂ ਇਕ – ਦੂਜੇ ਦੇ ਨੇੜੇ ਆਉਂਦੇ ਗਏ ਅਤੇ ਪਸੰਦ ਕਰਨ ਲੱਗੇ। ਦੋਵਾਂ ਦੀ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ। ਇਜੀਪਟ ਦੇ ਰਹਿਣ ਵਾਲੇ ਮਹੁੰਮਦ ਨੇ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਦਾ ਲਾਭ ਲੈ ਰਹੀ 80 ਸਾਲਾਂ ਦੀ ਬਜ਼ੁਰਗ ਮਹਿਲਾ ਦੇ ਨਾਲ ਰਿਸ਼ਤੇ ਵਿਚ ਹੋਣ ਦੀ ਗੱਲ ਖੁਦ ਕਬੂਲ ਕੀਤੀ ਹੈ ਜੋ ਕਿ ਹੁਣ ਦੋਣੋਂ ਜਲਦੀ ਹੀ ਵਿਆਹ ਕਰਵਾਉਣ ਲਈ ਜਾ ਰਹੇ ਹਨ।ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਲੋਕ ਤਰ੍ਹਾ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਪਰ ਦੋਣਾਂ ਨੂੰ ਲੋਕਾਂ ਦੀਆ ਗੱਲਾਂ ਦੀ ਕੋਈ ਪਰਵਾਹ ਨਹੀਂ ਹੈ। ਆਇਰਿਸ ਮਹੁੰਮਦ ਦੀ ਮਾਂ ਤੋਂ ਵੀ 20 ਸਾਲਾਂ ਜਿਆਦਾ ਵੱਡੀ ਹੈ ਪਰ ਮਹੁੰਮਦ ਦਾ ਕਹਿਣਾ ਹੈ ਕਿ ਪਿਆਰ ਵਿਚ ਉਮਰ ਮਾਈਨੇ ਨਹੀਂ ਰੱਖਦੀ ਹੈ। ਆਇਰਿਸ ਨੇ ਮਹੁੰਮਦ ਅਹਿਮਦ ਦੇ ਨਾਲ ਆਪਣੇ ਸਰੀਰਕ ਸਬੰਧਾਂ ਨੂੰ ਲੈ ਕੇ ਵੀ ਖੁਲਾਸਾ ਕੀਤਾ ਹੈ ਆਇਰਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਿਛਲੇ 40 ਸਾਲਾਂ ਤੋਂ ਸੈਕਸ ਦੇ ਬਾਰੇ ਵਿਚ ਸੋਚਿਆ ਵੀ ਨਹੀਂ ਸੀ।ਹੁਣ ਦੋਵਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਅਤੇ ਕੋਰਟ ਪਹੁੰਚ ਗਏ ਪਰ ਕਾਗਜ-ਪੱਤਰ ਪੂਰੇ ਨਾਂ ਹੋਣ ਕਾਰਨ ਦੋਵਾਂ ਦਾ ਵਿਆਹ ਟਲ ਗਿਆ। ਹੁਣ ਦੋਵਾਂ ਦਾ ਵਿਆਹ ਉਦੋਂ ਹੋਵੇਗਾ ਜਦੋਂ ਆਇਰਿਸ ਆਪਣੇ ਪੂਰੇ ਕਾਗਜ਼ ਪੱਤਰ ਲੈ ਕੈ ਕੋਰਟ ਜਾਵੇਗੀ ਅਤੇ ਇਹ ਸਾਬਤ ਕਰੇਗੀ ਕਿ ਉਸ ਨੇ 40 ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ।

Real Estate