ਫਿਰ ਤੋਂ ਗੋਲੀਬਾਰੀ ਤੋਂ ਬਾਅਦ ਜਾਮੀਆ ’ਚ ਵਿਦਿਆਰਥੀ ਅੰਦੋਲਨ ਹੋਰ ਭਖਿਆ

824

ਜਾਮੀਆ ਯੂਨੀਵਰਸਿਟੀ ’ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਮੁਜ਼ਾਹਰਾਕਾਰੀ ਹੋਰ ਵੀ ਜ਼ਿਆਦਾ ਰੋਹ ’ਚ ਆ ਗਏ ਹਨ। ਇੱਕ ਸਕੂਟਰੀ ਸਵਾਰ ਨੇ ਦੇਰ ਰਾਤੀਂ ਪ੍ਰਦਰਸ਼ਨ ਵਾਲੀ ਥਾਂ ’ਤੇ ਦੋ ਰਾਊਂਡ ਗੋਲੀਬਾਰੀ ਕੀਤੀ ਹੈ।ਇਸ ਤੋਂ ਬਾਅਦ ਖੇਤਰ ਵਿੱਚ ਮਾਹੌਲ ਤਣਾਅ ਭਰਪੂਰ ਹੋ ਗਿਆ ਹੈ। ਪੁਲਿਸ ਤੁਰੰਤ ਮੌਕੇ ’ਤੇ ਪੁੱਜੀ। ਜਾਮੀਆ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਮੀਰਾਨ ਹੈਦਰ ਨੇ ਦੱਸਿਆ ਕਿ ਹੋਰ ਦਿਨਾਂ ਵਾਂਗ ਐਤਵਾਰ ਦੇਰ ਰਾਤ ਵੀ ਪ੍ਰਦਰਸ਼ਨ ਜਾਰੀ ਸੀ। ਲਾਲ ਰੰਗ ਦੀ ਸਕੂਟੀ ’ਤੇ ਸਵਾਰ ਇੱਕ ਵਿਅਕਤੀ ਨੇ ਦੋ ਰਾਊਂਡ ਫ਼ਾਇਰਿੰਗ ਕੀਤੀ। ਇਸ ਤੋਂ ਬਾਅਦ ਹਮਲਾਵਰ ਉੱਥੋਂ ਭੱਜਣ ’ਚ ਸਫ਼ਲ ਰਿਹਾ। ਸ੍ਰੀ ਹੈਦਰ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ’ਚ ਕਿਸੇ ਨੂੰ ਕੋਈ ਸੱਟ–ਫੱਟ ਲੱਗ ਣ ਤੋਂ ਬਚਾਅ ਹੀ ਰਿਹਾ ਪਰ ਇਲਾਕੇ ਵਿੱਚ ਤਣਾਅ ਪੱਸਰ ਗਿਆ ਹੈ। ਪੁਲਿਸ ਨੂੰ ਸਕੂਟੀ ਦਾ ਨੰਬਰ ਦੇ ਦਿੱਤਾ ਗਿਆ ਹੈ ਤੇ ਪੁਲਿਸ ਨੇ ਸ਼ਰਾਰਤੀ ਹਮਲਾਵਰ ਅਨਸਰ ਨੂੰ ਫੜਨ ਲਈ ਪ੍ਰਦਰਸ਼ਨਕਾਰੀਆਂ ਤੋਂ ਸਿਰਫ਼ ਦੋ ਘੰਟੇ ਮੰਗੇ। ਸਨਿੱਚਰਵਾਰ ਨੂੰ ਦਿੱਲੀ ਦੇ ਹੀ ਸ਼ਾਹੀਨ ਬਾਗ਼ ਇਲਾਕੇ ’ਚ ਵੀ ਇੰਝ ਹੀ ਹਵਾਈ ਫ਼ਾਇਰਿੰਗ ਕੀਤੀ ਗਈ ਸੀ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ 17 ਸਾਲਾਂ ਦੇ ਇੱਕ ਵਿਅਕਤੀ ਨੇ ਗੋਲ਼ੀ ਚਲਾ ਦਿੱਤੀ ਸੀ। ਉੱਥੇ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ ਸੀ।

Real Estate