ਦਿੱਲੀ ‘ਚ ਵਾਰ-ਵਾਰ ਹੋ ਰਹੀ ਫਾਇਰਿੰਗ ਮਗਰੋਂ ਡੀਸੀਪੀ ਦਾ ਤਬਾਦਲਾ

711

ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਚਿੰਨਮਈ ਬਿਸਵਾਲ ਨੂੰ ਚੋਣ ਕਮਿਸ਼ਨ ਦੇ ਆਦੇਸ਼ਾਂ ‘ਤੇ ਮੌਜੂਦਾ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਨਗੇ। ਇਸ ਦੇ ਨਾਲ ਹੀ 1997 ਬੈਚ ਦੇ ਆਈਪੀਐਸ ਕੁਮਾਰ ਗਿਆਨੇਸ਼ ਨੂੰ ਦੱਖਣੀ ਪੂਰਬੀ ਦਿੱਲੀ ਡੀਸੀਪੀ ਦਾ ਨਵਾਂ ਅਹੁਦਾ ਸੌਂਪਿਆ ਗਿਆ ਹੈ। ਚੋਣ ਕਮਿਸ਼ਨ ਨੇ ਚਿੰਨਮਾਈ ਬਿਸਵਾਲ ਨੂੰ ਅਹੁਦੇ ਤੋਂ ਹਟਾਉਣ ਪਿੱਛੇ ਮੌਜੂਦਾ ਸਥਿਤੀ ਦਾ ਹਵਾਲਾ ਦਿੱਤਾ ਹੈ। ਜਾਮੀਆ ਯੂਨੀਵਰਸਿਟੀ ਦੇ ਬਾਹਰ ਅਤੇ ਇਸ ਖੇਤਰ ਦੇ ਸ਼ਾਹੀਨ ਬਾਗ ਚ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀ ਹੈ।

Real Estate