ਕੋਰੋਨਾ ਵਾਇਰਸ ਨਾਲ ਚੀਨ ‘ਚ 360 ਮੌਤਾਂ : ਹੁਣ ਬਰਡ ਫਲੂ ਦਾ ਵੀ ਖ਼ਤਰਾ

2564

ਕੋਰੋਨਾ ਵਾਇਰਸ ਨਾਲ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ 360 ਹੋ ਗਈ ਹੈ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ’ਚ ਸਭ ਤੋਂ ਵੱਧ ਫੈਲਿਆ ਹੋਇਆ ਹੈ। ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 14,500 ਹਜ਼ਾਰ ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਲੜਨ ਲਈ ਰਿਕਾਰਡ 9 ਦਿਨਾਂ ਚ ਵੁਹਾਨ ਚ 1000 ਬੈਡਾਂ ਵਾਲਾ ਇਕ ਅਸਥਾਈ ਹਸਪਤਾਲ ਬਣਾਇਆ ਹੈ। ਜਦਕਿ 2,300 ਬਿਸਤਰੇ ਦਾ ਦੂਜਾ ਹਸਪਤਾਲ ਕੁਝ ਦਿਨਾਂ ਚ ਤਿਆਰ ਹੋ ਜਾਵੇਗਾ।
ਇਸ ਤੋਂ ਬਾਅਦ ਹੁਣ ਚੀਨ ਦੇ ਹੁਨਾਨ ਪ੍ਰਾਂਤ ਵਿੱਚ ਮੁਰਗੀਆਂ ਵਿੱਚ ਖ਼ਤਰਨਾਕ ਐਚ5ਐਨ1 ਫੈਲਣ ਦੇ ਮਾਮਲੇ ਸਾਹਮਣੇ ਆਏ ਹਨ। ਹੁਨਾਨ ਹੁਬੇਈ ਦੀ ਦੱਖਣੀ ਸਰਹੱਦ ਨੇੜੇ ਸਥਿਤ ਹੈ, ਜਿੱਥੇ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ 304 ਲੋਕਾਂ ਦੀ ਜਾਨ ਲੈ ਲਈ ਹੈ। ਇਹ ਜਾਣਕਾਰੀ ਐਤਵਾਰ ਨੂੰ ਇਕ ਚੀਨੀ ਅਖ਼ਬਾਰ ਦੀ ਰਿਪੋਰਟ ਤੋਂ ਮਿਲੀ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਅਖ਼ਬਾਰ ਨੇ ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਬਾਰੇ ਮੰਤਰੀ ਨਾਲ ਸ਼ਨਿੱਚਰਵਾਰ ਨੂੰ ਗੱਲਬਾਤ ਦੇ ਆਧਾਰ ਉੱਤੇ ਦੱਸਿਆ ਕਿ ਫਲੂ ਫੈਲਣ ਦੀ ਰਿਪੋਰਟ ਸ਼ਯੋਯਾਂਗ ਸ਼ਹਿਰ ਦੇ ਸ਼ੋਯਾਨਕਿਵੰਗ ਜ਼ਿਲ੍ਹੇ ਦੇ ਇੱਕ ਫਾਰਮ ਤੋਂ ਮਿਲੀ ਹੈ। ਫਾਰਮ ਵਿੱਚ 7,850 ਮੁਰਗੀਆਂ ਹਨ ਅਤੇ 4500 ਮੁਰਗੀਆਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਸੰਕ੍ਰਮਣ ਫੈਲਣ ਤੋਂ ਬਾਅਦ ਸਾਵਧਾਨੀ ਵਜੋਂ 17,828 ਮੁਰਗੀਆਂ ਨੂੰ ਮਾਰ ਦਿੱਤਾ ਹੈ।

Real Estate