ਨਿਊਜ਼ੀਲੈਂਡ ਮਾਸਟਰਜ਼ ਖੇਡਾਂ-ਦੂਜਾ ਦਿਨ :ਬਾਬੇ ਤਾਂ ਕਰਾਈ ਜਾਂਦੇ ਨੇ ਬੱਲੇ-ਬੱਲੇ

2494

65 ਸਾਲਾ ਪਾਲ ਸਿੰਘ ਗਿੱਲ ਨੇ ਵੀ 10 ਕਿਲੋਮੀਟਰ ਪੈਦਲ ਯਾਤਰਾ ‘ਚ ਜਿਤਿਆ ਚਾਂਦੀ ਦਾ ਤਮਗਾ
ਔਕਲੈਂਡ 2 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਮਾਸਟਰਜ਼ ਖੇਡਾਂ ਡੁਨੀਡਨ ਵਿਖੇ ਕੱਲ੍ਹ ਤੋਂ ਜਾਰੀ ਹਨ। ਅੱਜ ਦੂਜਾ ਦਿਨ ਸੀ ਅਤੇ ਸ। ਪਾਲ ਸਿੰਘ ਗਿੱਲ (65) ਪਿੰਡ ਮੁਗਲ ਮਾਜਰੀ (ਰੋਪੜ) ਨੇ 10 ਕਿਲੋਮੀਟਰ ਤੇਜ਼ ਪੈਦਲ ਯਾਤਰਾ ਦੇ ਵਿਚ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਭਾਵੇਂ ਉਹ ਸਾਰਿਆਂ ਤੋਂ ਮੂਹਰੇ ਸਨ ਪਰ ਉਮਰ ਦੇ ਹਿਸਾਬ ਨਾਲ 5 ਦਿਨਾਂ ਦਾ ਫਰਕ ਰਹਿ ਗਿਆ ਅਤੇ ਸੋਨੇ ਦਾ ਤਮਗਾ ਕਿਸੀ ਹੋਰ ਨੂੰ ਦੇਣਾ ਪਿਆ।
ਉਹ 5 ਫਰਵਰੀ ਨੂੰ 5 ਕਿਲੋਮੀਟਰ ਤੇਜ਼ ਪੈਦਲ ਯਾਤਰਾ ਦੇ ਵਿਚ ਇਕ ਵਾਰ ਫਿਰ ਭਾਗ ਲੈਣਗੇ। ਫੌਜ ਰਾਹੀਂ ਦੇਸ਼ ਦੀ ਸੇਵਾ ਕਰਨ ਵਾਲੇ, ਫਿਰ ਪਾਸਪੋਰਟ ਦਫਤਰ ਚੰਡੀਗੜ੍ਹ ਦੇ ਵਿਚ ਸੁਪਰਡੈਂਟ ਰਿਟਾਇਰਡ ਇਸ ਖਿਡਾਰੀ ਨੂੰ ਸਿਹਤ ਪ੍ਰਤੀ ਕਾਫੀ ਜਾਗੂਰਿਕਤਾ ਹੈ।

Real Estate