ਧਰਮ ਨਿਰਪੱਖਤਾ ਦੀ ਹਾਮੀ, ਔਰਤਾਂ ਦੇ ਦੁੱਖ ਦਰਦਾਂ ਦੀ ਹਮਦਰਦ ਪ੍ਰਗਤੀਸ਼ੀਲ ਲੇਖਿਕਾ ਡਾ: ਦਲੀਪ ਕੌਰ ਟਿਵਾਣਾ

2118

ਬਲਵਿੰਦਰ ਸਿੰਘ ਭੁੱਲਰ

‘‘ਗੌਤਮ ਬੁੱਧ ਤੇ ਬਾਬਾ ਨਾਨਕ ਦੇ ਦੇਸ਼ ’ਚ ਚੌਰਾਸੀ ਵਿੱਚ ਸਿੱਖਾਂ ਖਿਲਾਫ ਹੋਈ ਹਿੰਸਾ ਅਤੇ ਮੁਸਲਮਾਨਾਂ ਵਿਰੁੱਧ ਵਾਰ ਵਾਰ ਹੋ ਰਹੀਆਂ ਸੰਪਰਦਾਇਕ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਸ਼ਰਮਨਾਕ ਹਨ।’’ ਸਾਡੀ ਮਾਂ ਬੋਲੀ ਪੰਜਾਬੀ ਦੀ ਸਿਰਮੌਰ ਲੇਖਿਕਾ ਡਾ: ਦਲੀਪ ਕੌਰ ਟਿਵਾਣਾ ਦੇ ਕਹੇ ਇਹ ਸ਼ਬਦ ਜਿੱਥੇ ਦੇਸ਼ ਦੇ ਮੌਜੂਦਾ ਹਾਲਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹਨ, ਉ¤ਥੇ ਸਾਹਿਤਕਾਰਾਂ ਬੁੱਧੀਜੀਵੀਆਂ ਨੂੰ ਸੁਚੇਤ ਤੇ ਜਾਗਰੂਕ ਕਰਨ ਲਈ ਚੋਭਾਂ ਵੀ ਲਾਉਂਦੇ ਹਨ। ਦੁੱਖ ਦੀ ਗੱਲ ਹੈ ਕਿ ਇਹ ਮਹਾਨ ਲੇਖਿਕਾ ਬੀਤੇ ਦਿਨ ਆਪਣੀਆਂ ਖਤਾਂ ਅਨੁਸਾਰ ਅੱਤਿਆਚਾਰ ਝੱਲਦੀਆਂ ਔਰਤਾਂ, ਦੁੱਖ ਤੇ ਗਰੀਬੀ ’ਚ ਜਿਉਂਦੇ ਲੋਕਾਂ ਅਤੇ ਪੰਜਾਬੀ ਦੇ ਸੁਹਿਰਦ ਪਾਠਕਾਂ ਨੂੰ ਸਦਾਲਈ ਅਲਵਿਦਾ ਕਹਿ ਗਈ ਹੈ।
4 ਮਈ 1935 ਵਿੱਚ ਜਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਵਿਖੇ ਜਨਮੀ ਦਲੀਪ ਕੌਰ ਟਿਵਾਣਾ ਨੂੰ ਉਸਦੀ ਔਲਾਦ ਤੋਂ ਸੱਖਣੀ ਭੂਆ ਦੀ ਗੋਦ ਪਾ ਦਿੱਤਾ ਸੀ। ਭੂਆ ਦੇ ਘਰ ਪਲ ਕੇ ਉਹਨਾਂ ਦੇ ਪਰਿਵਾਰ ਵਿੱਚ ਰਹਿੰਦਿਆਂ ਮੁਢਲੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਉਚੇਰੀ ਸਿੱਖਿਆ ਮਹਿੰਦਰਾ ਕਾਲਜ ਪਟਿਆਲਾ ਤੋਂ ਪ੍ਰਾਪਤ ਕੀਤੀ। ਪੜ੍ਹਾਈ ਪੂਰੀ ਕਰਕੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਨਿਯੁਕਤ ਹੋ ਗਈ। ਇਸੇ ਦੌਰਾਨ ਉਹਨਾਂ ਦੀ ਸ਼ਾਦੀ ਪ੍ਰੋ: ਭੁਪਿੰਦਰ ਸਿੰਘ ਨਾਲ ਹੋਈ। ਯੂਨੀਵਰਸਿਟੀ ਵਿੱਚ ਉਹਨਾਂ ਵਿਭਾਗ ਦੀ ਮੁਖੀ ਅਤੇ ਡੀਨ ਦੇ ਅਹੁੱਦੇ ਤੇ ਵੀ ਸੇਵਾ ਨਿਭਾਈ। ਡਾ: ਟਿਵਾਣਾ ਭਾਵੇਂ ਸੁਖੀ ਪਰਿਵਾਰ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਸੀ, ਪਰ ਉਹਨਾਂ ਦੇ ਨਰਮ ਸੁਭਾਅ ਤੇ ਚੇਤੰਨ ਦਿਮਾਗ ਉ¤ਪਰ ਸਮਾਜ ’ਚ ਵਾਪਰ ਰਹੀਆਂ ਘਟਨਾਵਾਂ ਦਾ ਅਸਰ ਉਹਨਾਂ ਨੂੰ ਧੁਰ ਅੰਦਰ ਤੱਕ ਹਿਲਾ ਦਿੰਦਾ। ਇਸੇ ਅਸਰ ਨੇ ਉਹਨਾਂ ਨੂੰ ਕਲਮ ਚੁੱਕਣ ਲਈ ਮਜਬੂਰ ਕੀਤਾ, ਜਿਸਨੇ ਉਹਨਾਂ ਨੂੰ ਅੰਤਰ ਰਾਸਟਰ ਪੱਧਰ ਦੀ ਪੰਜਾਬੀ ਲੇਖਿਕਾ ਬਣਾਇਆ। ਆਪਣੇ ਜੀਵਨ ਵਿੱਚ ਉਹਨਾਂ 40 ਤੋਂ ਵੱਧ ਨਾਵਲ, ਅੱਧੀ ਦਰਜਨ ਕਹਾਣੀ ਸਗ੍ਰਹਿ, ਚਾਰ ਸਵੈ ਜੀਵਨੀ ਰੂਪੀ ਪੁਸਤਕਾਂ, ਕਈ ਬਾਲ ਸਾਹਿਤ ਕਿਤਾਬਾਂ, ਰੇਖਾ ਚਿੱਤਰ ਆਦਿ ਦੀ ਰਚਨਾ ਕੀਤੀ। ਆਪ ਦੀਆਂ ਕਈ ਪੁਸਤਕਾਂ ਅਤੇ ਲਿਖਤਾਂ ਨੂੰ ਅੰਗਰੇਜੀ, ਹਿੰਦੀ, ਉਰਦੂ, ਫਾਰਸ਼ੀ ਵਿੱਚ ਅਨੁਵਾਦ ਵੀ ਕੀਤਾ ਜਾ ਚੁੱਕਾ ਹੈ। ਉਹਨਾਂ ਦੀਆਂ ਭਾਵੇਂ ਸਭ ਲਿਖਤਾਂ ਹੀ ਉੱਚਪਾਏ ਦੀਆਂ ਅਤੇ ਲੋਕ ਪੱਖੀ ਹਨ, ਪਰ ਉਹਨਾਂ ਦੇ ਨਾਵਲਾਂ ‘ਅਗਨੀ ਪ੍ਰੀਖਿਆ’ ਤੇ ‘ਇਹੋ ਹਮਾਰਾ ਜੀਵਨਾ’ ਨੂੰ ਬਹੁਤ ਪ੍ਰਸਿੱਧੀ ਮਿਲੀ। ਪੰਜਾਬੀ ਦਾ ਕੋਈ ਵੀ ਪਾਠਕ ਜਦ ਡਾ: ਟਿਵਾਣਾ ਦਾ ਨਾਂ ਸੁਣਦਾ ਹੈ ਤਾਂ ਇਹੋ ਹਮਾਰਾ ਜੀਵਨਾ ਦਾ ਨਾਂ ਆਪਣੇ ਆਪ ਉਸਦੇ ਜ਼ਿਹਨ ਵਿੱਚ ਆ ਜਾਂਦਾ ਹੈ। ਨਾਵਲ ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਤੁਮਰੀ ਕਥਾ ਕਹੀ ਨਾ ਜਾਏ, ਜੇ ਕਿਧਰੇ ਰੱਬ ਟੱਕਰਜੇ, ਲੰਘ ਗਏ ਦਰਿਆ ਤੋਂ ਇਲਾਵਾ ਕਹਾਣੀਆਂ ਕਿਸੇ ਦੀ ਧੀ, ਇੱਕ ਕੁੜੀ ਆਦਿ ਨੂੰ ਪਾਠਕਾਂ ਨੇ ਸਾਹ ਰੋਕ ਰੋਕ ਕੇ ਪੜ੍ਹਿਆ ਹੈ। ਉਹਨਾਂ ਵੱਲੋਂ ਲਿਖੀ ਸਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਤੇ ‘ਸਿਖ਼ਰ ਦੁਪਹਿਰੇ’ ਵੀ ਪਾਠਕਾਂ ਨੇ ਬਹੁਤ ਸਲਾਹੀ। ਡਾ: ਟਿਵਾਣਾ ਨੇ ਸਮਾਜ ’ਚ ਜਬਰ ਜੁਲਮ ਝੱਲ ਰਹੀਆਂ ਔਰਤਾਂ ਦੇ ਦੁੱਖਾਂ ਤਕਲੀਫ਼ਾਂ ਬਾਰੇ ਲੂੰ ਕੰਡੇ ਖੜੇ ਕਰਨ ਵਾਲਾ ਸਾਹਿਤ ਰਚਿਆ। ਜਦੋਂ ਵੀ ਜਬਰ ਜੁਲਮ ਦੀ ਕੋਈ ਘਟਨਾ ਵਾਪਰਦੀ ਤਾਂ ਉਹਨਾਂ ਦਾ ਹੱਥ ਕਲਮ ਚੁੱਕ ਲੈਂਦਾ ਅਤੇ ਆਵਾਜ਼ ਅੰਗੜਾਈ ਲੈਣ ਲੱਗ ਜਾਂਦੀ। ਇਸੇ ਕਰਕੇ ਜਦ ਕੁਲਬਗੀ ਤੇ ਗੌਰੀ ¦ਕੇਸ ਵਰਗੇ ਸਾਹਿਤਕਾਰਾਂ ਦੇ ਕਤਲ ਹੋਏ ਤਾਂ ਉਹਨਾਂ ਡਟ ਕੇ ਕਿਹਾ, ‘‘ਜਦ ਲੇਖਕ ਸੱਚ ਬੋਲਣ ਦੀ ਜੁਅੱਰਤ ਕਰਨ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਂਦੈ। ਉਹਨਾਂ ਕਿਹਾ ਕਿ ਸੱਚ ਤੇ ਨਿਆਂ ਲਈ ਖੜੇ ਹੋਣ ਵਾਲਿਆਂ ਨੂੰ ਮਾਰਨਾ ਸਾਨੂੰ ਦੁਨੀਆਂ ਅਤੇ ਉ¤ਪਰ ਵਾਲੇ ਦੀਆਂ ਨਜਰਾਂ ’ਚ ਸਰਮਸ਼ਾਰ ਕਰਦਾ ਹੈ।’’ ਇਸੇ ਤਰ੍ਹਾਂ ਅਪਰੇਸਨ ਬਲਿਊ ਸਟਾਰ ਸਮੇਂ ਸਿੱਖਾਂ ਵਿਰੁੱਧ ਹਿੰਸਾ ਅਤੇ ਦੇਸ ਭਰ ਵਿੱਚ ਮੁਸਲਮਾਨਾਂ ਤੇ ਹੋ ਰਹੇ ਹਮਲਿਆਂ ਬਾਰੇ ਉਹਨਾਂ ਪੂਰੀ ਦਲੇਰੀ ਨਾਲ ਕਿਹਾ, ‘‘ਇਹ ਘਟਨਾਵਾਂ ਸਾਡੇ ਰਾਸ਼ਟਰ ਅਤੇ ਸਮਾਜ ਲਈ ਸ਼ਰਮਨਾਕ ਹਨ।’’ ਭਾਰਤੀ ਸੱਭਿਆਚਾਰ ਉਹਨਾਂ ਦੀ ਜਿੰਦ ਜਾਨ ਸੀ, ਜਿਸਨੂੰ ਜਿਉਂਦਾ ਰੱਖਣ ਲਈ ਉਹਨਾਂ ਕਿਹਾ, ‘‘ਕੁੜੀਆਂ ਸਮਝ ਲੈਣ ਕਿ ਛੋਟੇ ਕੱਪੜੇ ਪਾਉਣਾ ਆਜ਼ਾਦੀ ਨਹੀਂ ਹੈ।’’ਜੇ ਸਮਾਜ ਵਿੱਚ ਫੈਲ ਲਈ ਲੱਚਰ ਗਾਇਕੀ ਦੀ ਗੱਲ ਚੱਲੀ ਤਾਂ ਉਹਨਾਂ ਬੜੇ ਵਿਸਵਾਸ ਨਾਲ ਸੁਝਾਅ ਦਿੱਤਾ, ‘‘ਗੁਰਬਾਣੀ ਰਾਗਾਂ ਵਿੱਚ ਹੀ ਰਚੀ ਹੋਈ ਹੈ, ਜੇਕਰ ਵੱਡੇ ਵੱਡੇ ਗਾਇਕ ਕਲਾਕਾਰਾਂ ਤੋਂ ਗੁਰਬਾਣੀ ਸਰੋਤਿਆਂ ਦੇ ਰੂਬਰੂ ਕਰਵਾਈ ਜਾਵੇ ਤਾਂ ਲੱਚਰਤਾ ਆਪਣੇ ਆਪ ਦੂਰ ਹੋ ਜਾਵੇਗੀ।’’
ਡਾ: ਟਿਵਾਣਾ ਨੂੰ ਭਾਵੇਂ ਜੀਵਨ ਦੌਰਾਨ ਸੈਂਕੜੇ ਇਨਾਂਮ ਪ੍ਰਾਪਤ ਹੋਏ, ਪਰ ਪਦਮ ਸ੍ਰੀ, ਸਾਹਿਤ ਅਕਾਦਮੀ ਐਵਾਰਡ ਤੇ ਸਰਸਵਤੀ ਪੁਰਸਕਾਰ ਵਰਗੇ ਉ¤ਚ ਪੱਧਰ ਦੇ ਐਵਾਰਡਾਂ ਨੇ ਉਹਨਾਂ ਦਾ ਨਾਂ ਅੰਤਰ ਰਾਸ਼ਟਰ ਪੱਧਰ ਤੇ ਉ¤ਚਾ ਕੀਤਾ। ਸਾਲ 2015 ਵਿੱਚ ਜਦ ਦਾਦਰੀ ਵਿਖੇ ਗਊ ਦਾ ਮਾਸ ਖਾਣ ਦੀ ਅਫ਼ਵਾਹ ਕਾਰਨ ਇੱਕ ਮੁਸਲਮਾਨ ਨੂੰ ਭੀੜ ਨੇ ਕਤਲ ਕਰ ਦਿੱਤਾ ਤਾਂ ਡਾ: ਟਿਵਾਣਾ ਦੇ ਮਨ ਨੂੰ ਠੇਸ ਪਹੁੰਚੀ ਕਿ ਦੇਸ਼ ਦੀ ਧਰਮ ਨਿਰਪੱਖਤਾ ਤੇ ਹਮਲੇ ਹੋ ਰਹੇ ਹਨ ਅਤੇ ਉਹਨਾਂ ਪਦਮ ਸ੍ਰੀ ਐਵਾਰਡ ਕੇਂਦਰ ਸਰਕਾਰ ਨੂੰ ਵਾਪਸ ਕਰਕੇ ਆਪਣੇ ਆਪ ਨੂੰ ਲੋਕ ਪੱਖੀ ਤੇ ਧਰਮ ਨਿਰਪੱਖ ਹੋਣ ਦਾ ਸਬੂਤ ਦਿੱਤਾ। ਮਾਂ ਬੋਲੀ ਪੰਜਾਬੀ ਦੀ ਇਹ ਉ¤ਘੀ ਲੇਖਿਕਾ, ਧਰਮ ਨਿਰਪੱਖਤਾ ਦੀ ਹਾਮੀ, ਔਰਤਾਂ ਦੇ ਦੁੱਖ ਦਰਦਾਂ ਦੀ ਹਮਦਰਦ, ਭਾਰਤੀ ਸੱਭਿਆਚਾਰ ਦੀ ਮੁਦੱਈ, ਮਨੁੱਖੀ ਹੱਕਾਂ ਲਈ ਆਵਾਜ਼ ਬੁ¦ਦ ਕਰਨ ਵਾਲੀ ਪ੍ਰਗਤੀਸ਼ੀਲ ਲੇਖਿਕਾ ਡਾ: ਦਲੀਪ ਕੌਰ ਟਿਵਾਣਾ ਕਾਫ਼ੀ ਦਿਨਾਂ ਤੋਂ ਫੇਫੜਿਆਂ ਦੀ ਬੀਮਾਰੀ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜਿੰਦਗੀ ਮੌਤ ਦਰਮਿਆਨ ਜੂਝਦੀ ਹੋਈ 31 ਜਨਵਰੀ ਨੂੰ ਆਪਣੇ ਪਾਠਕਾਂ ਤੇ ਦੇਸ਼ ਵਾਸੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ। ਗੁਰਬਾਣੀ ਦੇ ਸਬਦਾਂ ‘ਜੋ ਆਇਆ ਸੋ ਚੱਲਸੀ’ ਅਨੁਸਾਰ ਡਾ: ਟਿਵਾਣਾ ਨਹੀਂ ਰਹੀ, ਪਰ ਉਹਨਾਂ ਦੇ ਜਾਣ ਨਾਲ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪਿਆ ਘਾਟਾ ਨਾ ਪੂਰੇ ਜਾਣ ਵਾਲਾ ਹੈ।

ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ। ਮੋਬਾ: 098882-75913

Real Estate