ਪਾਕਿ ਮੰਤਰੀ ਨੂੰ ਕੇਜਰੀਵਾਲ ਦਾ ਜਵਾਬ ‘ਮੋਦੀ ਜੀ ਮੇਰੇ ਪ੍ਰਧਾਨ ਮੰਤਰੀ’

825

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦਿੱਤੇ ਬਿਆਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਕਿਸਤਾਨੀ ਮੰਤਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, “ਨਰਿੰਦਰ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਹਨ। ਮੇਰੇ ਵੀ ਪ੍ਰਧਾਨ ਮੰਤਰੀ ਹਨ। ਦਿੱਲੀ ਦੀ ਚੋਣ ਭਾਰਤ ਦਾ ਅੰਦਰੂਨੀ ਮਸਲਾ ਹੈ ਤੇ ਸਾਨੂੰ ਅੱਤਵਾਦ ਦੇ ਸਭ ਤੋਂ ਵੱਡੇ ਪ੍ਰਾਯੋਜਕਾਂ ਦੀ ਦਖਲ ਬਰਦਾਸ਼ਤ ਨਹੀਂ। ਪਾਕਿਸਤਾਨ ਜਿੰਨੀ ਕੋਸ਼ਿਸ਼ ਕਰ ਲਵੇ, ਉਹ ਇਸ ਦੇਸ਼ ਦੀ ਏਕਤਾ ‘ਤੇ ਹਮਲਾ ਨਹੀਂ ਕਰ ਸਕਦਾ।ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਪੀਐਮ ਮੋਦੀ ਖਿਲਾਫ ਟਵੀਟ ਕੀਤਾ। ਜਿਸ ਚ ਚੌਧਰੀ ਨੇ ਸੀਏਏ, ਡਿੱਗਦੇ ਅਰਥਚਾਰੇ ਅਤੇ ਕਸ਼ਮੀਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਇਆ ਸੀ।

Real Estate