ਜਸਵੰਤ ਕੰਵਲ ਦੇ ਦੇਹਾਂਤ ਨਾਲ ਸਾਹਿਤ ਦੀ ਇੱਕ ਸਦੀ ਦਾ ਅੰਤ !

ਤਸਵੀਰ-ਪੰਜਾਬੀ ਨਿਊਜ ਆਨਲਾਈਨ ਦੀ ਟੀਮ ਦੀ ਜਸਵੰਤ ਸਿੰਘ ਕੰਵਲ ਨਾਲ ਹੋਈ ਇੱਕ ਮੁਲਾਕਾਤ ਦੀ ਯਾਦ

ਪੰਜਾਬੀ ਲੇਖਕ ਜਸਵੰਤ ਸਿੰਘ ਕੰਵਲ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 27 ਜੂਨ, 1919 ਨੂੰ ਹੋਇਆ ਸੀ ।ਉਨ੍ਹਾਂ ਆਪਣੇ ਜੱਦੀ ਪਿੰਡ ਢੁੱਡੀਕੇ ’ਚ ਆਖ਼ਰੀ ਸਾਹ ਲਿਆ। ਹਾਲੇ ਕੱਲ੍ਹ ਸ਼ੁੱਕਰਵਾਰ ਨੂੰ ਮੋਹਾਲੀ ਦੇ ਮੈਕਸ ਹਸਪਤਾਲ ’ਚ ਉੱਘੇ ਸਾਹਿਤਕਾਰ ਦਲੀਪ ਕੌਰ ਟਿਵਾਣਾ ਅਕਾਲ–ਚਲਾਣਾ ਕਰ ਗਏ ਸਨ। ਪੰਜਾਬੀ ਸਾਹਿਤ ਤੇ ਸਮੂਹ ਪੰਜਾਬੀਆਂ ਲਈ ਇਹ ਦੋ ਬਹੁਤ ਵੱਡੇ ਝਟਕੇ ਹਨ। ਸਾਲ 2007 ’ਚ ਜਸਵੰਤ ਸਿੰਘ ਕੰਵਲ ਹੁਰਾਂ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਨਾਲ ਨਿਵਾਜ਼ਿਆ ਗਿਆ ਸੀ। ਉਨ੍ਹਾਂ ਦੀਆਂ ਉਂਝ ਤਾਂ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਪਰ ‘ਲਹੂ ਦੀ ਲੋਅ’ ਨਾਵਲ ਨੇ ਉਨ੍ਹਾਂ ਦੀ ਖ਼ੂਬ ਚੜ੍ਹਤ ਕੀਤੀ। ‘ਲਹੂ ਦੀ ਲੋਅ’ ਨਾਵਲ ਪੰਜਾਬ ਦੀ ਨਕਸਲਬਾੜੀ ਲਹਿਰ ਉੱਤੇ ਆਧਾਰਤ ਹੈ। 1970ਵਿਆਂ ਦੌਰਾਨ ਜਦੋਂ ਸਮੁੱਚੇ ਦੇਸ਼ ਵਿੱਚ ਐਮਰਜੈਂਸੀ ਲਾਗੂ ਸੀ, ਤਦ ਕੋਈ ਵੀ ਪ੍ਰਕਾਸ਼ਕ ਜਸਵੰਤ ਸਿੰਘ ਕੰਵਲ ਦਾ ਇਹ ਨਾਵਲ ਛਾਪਣ ਨੂੰ ਤਿਆਰ ਨਹੀਂ ਸੀ। ਇਸੇ ਲਈ ਜਸਵੰਤ ਸਿੰਘ ਕੰਵਲ ਨੂੰ ਇਹ ਨਾਵਲ ਸਿੰਗਾਪੁਰ ਤੋਂ ਛਪਵਾਉਣਾ ਪਿਆ ਸੀ ਤੇ ਉੱਥੋਂ ਸਮੱਗਲ ਕਰ ਕੇ ਭਾਰਤ ਲਿਆਂਦਾ ਗਿਆ ਸੀ। ਪੰਜਾਬ ’ਚ ਇਹ ਨਾਵਲ ਐਮਰਜੈਂਸੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ। ਇਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ’ਚ ਵੀ ਹੋ ਚੁੱਕਾ ਹੈ। ਜਸਵੰਤ ਸਿੰਘ ਕੰਵਲ ਨੂੰ 1996 ’ਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਪੱਖੀ’ ਲਈ ਸਾਹਿਤ ਅਕਾਦਮੀ ਫ਼ੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। 1998 ’ਚ ਨਾਵਲ ‘ਤੋਸ਼ਾਲੀ ਦੀ ਹੰਸੋ’ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।ਸਾਲ 2008 ’ਚ ਜਸਵੰਤ ਸਿੰਘ ਕੰਵਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੀ–ਐੱਚ।ਡੀ। ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ।

Real Estate