25 ਬੱਚਿਆਂ ਨੂੰ ਘਰ ‘ਚ ਅਗਵਾ ਕਰਨ ਵਾਲਾ 8 ਘੰਟੇ ‘ਚ ਪੁਲਿਸ ਨੇ ਮੌਕੇ ਤੇ ਮਾਰ ਦਿੱਤਾ

718

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਚ ਇਕ ਸਿਰਫਿਰੇ ਨੇ 25 ਬੱਚਿਆਂ ਨੂੰ ਅਗਵਾ ਕਰ ਲਿਆ। ਲਖਨਊ ਤੋਂ 200 ਕਿਲੋਮੀਟਰ ਦੂਰ ਮੁਹੰਮਦਬਾਦ ਦੇ ਕਥਰੀਆ ਪਿੰਡ ਚ ਵਾਪਸੀ ਇਸ ਘਟਨਾ ਨਾਲ ਪੂਰਾ ਪ੍ਰਸ਼ਾਸਨ ਹਿੱਲ ਗਿਆ ਹੈ ਤੇ ਬੱਚਿਆਂ ਨੂੰ ਬਚਾਉਣ ਲਈ ਕਮਾਂਡੋਜ਼ ਨੂੰ ਬੁਲਾਉਣਾ ਵੀ ਪਿਆ । ਖ਼ਬਰਾਂ ਅਨੁਸਾਰ ਕਤਲ ਦੇ ਦੋਸ਼ੀ ਸੁਭਾਸ਼ ਬਾਥਮ ਨੇ ਆਪਣੀ ਬੇਟੀ ਦੇ ਜਨਮਦਿਨ ਦੇ ਬਹਾਨੇ ਬੱਚਿਆਂ ਨੂੰ ਉਸਦੇ ਘਰ ਬੁਲਾਇਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਬੇਸਮੈਂਟ ਚ ਬੰਧਕ ਬਣਾ ਲਿਆ। ਉਹ ਹਵਾਈ ਫਾਇਰ ਕਰਦਿਆਂ ਛੱਤ ‘ਤੇ ਚੜ੍ਹ ਗਿਆ ਤੇ ਵਾਰ-ਵਾਰ ਸਵੈਟ ਟੀਮ ਦੇ ਦੋ ਸਿਪਾਹੀਆਂ ਅਤੇ ਮੁਖਬਰੀ ਕਰਨ ਵਾਲੇ ਪਿੰਡ ਵਾਸੀ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦਾ ਰਿਹਾ। ਜਿਵੇਂ ਹੀ ਥਾਣੇਦਾਰ ਮੌਕੇ ‘ਤੇ ਪਹੁੰਚਿਆ, ਸਿਰਫਿਰੇ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਗ੍ਰੇਨੇਡ ਵੀ ਸੁੱਟ ਦਿੱਤਾ। ਇਸ ਹਮਲੇ ਚ ਥਾਣੇਦਾਰ ਅਤੇ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ ਤੇ ਇੱਕ ਪਿੰਡ ਵਾਲੇ ਦੀ ਲੱਤ ਚ ਗੋਲੀ ਮਾਰ ਦਿੱਤੀ। ਇਹ ਪੂਰਾ ਮਾਮਲਾ 11 ਘੰਟੇ ਚੱਲਿਆ ਜਿਸ ਤੋਂ ਬਾਅਦ ਅਗਵਾ ਕਰਨ ਵਾਲੇ ਨੂੰ ਗੋਲੀ ਮਾਰ ਦਿੱਤੀ ਗਈ ਤੇ ਬੱਚਿਆ ਨੂੰ ਛੁਡਾ ਲਿਆ ਗਿਆ । ਉੱਤਰ ਪ੍ਰਦੇਸ਼ ਦੇ ਮੱਖ ਮੰਤਰੀ ਨੇ ਪੁਲਿਸ ਦੀ ਸ਼ਲਾਘਾ ਕਰਦਿਆ ਪੁਲਿਸ ਟੀਮ ਲਈ 10 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ।

Real Estate