ਅੰਮ੍ਰਿਤਸਰ ‘ਚ 200 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਨਾਲ 6 ਗ੍ਰਿਫ਼ਤਾਰ !

ਤਸਵੀਰ – ਜਿਸ ਅਨਵਰ ਮਸੀਹ ਦੇ ਘਰ ‘ਚੋਂ ਨਸ਼ੇ ਦੀ ਖੇਪ ਪ੍ਰਾਪਤ ਹੋਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ

ਪੰਜਾਬ ’ਚ ਕੌਮਾਂਤਰੀ ਪੱਧਰ ਦੇ ਨਸ਼ਿਆਂ ਦੇ ਸਮੱਗਲਰਾਂ ਕੋਲੋਂ ਨਸ਼ਿਆਂ ਦੀ ਸਭ ਤੋਂ ਵੱਡੀ 1,000 ਕਰੋੜ ਰੁਪਏ ਤੋਂ ਵੀ ਵੱਧ ਦੀ ਖੇਪ ਬਰਾਮਦ ਹੋਈ ਹੈ। ਅੰਮ੍ਰਿਤਸਰ ਚੋਂ ਇੱਕ ਘਰ ‘ਚੋਂ 200 ਕਿਲੋਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ।ਅੰਮ੍ਰਿਤਸਰ ’ਚ ਨਸ਼ੇ ਦੀ ਇੱਕ ਫ਼ੈਕਟਰੀ ਚੱਲ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਅਫ਼ਗ਼ਾਨ ਨਾਗਰਿਕ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਰ ਵਿੱਚ ਚੱਲ ਰਹੀ ਫ਼ੈਕਟਰੀ ਵਿੱਚੋਂ ਕੁਝ ਕੈਮੀਕਲ ਵੀ ਬਰਾਮਦ ਹੋਇਆ ਹੈ, ਜਿਸ ਤੋਂ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇੱਥੇ ਸਿੰਥੈਟਿਕ ਤੇ ਮਿਲਾਵਟੀ ਨਸ਼ੇ ਵੀ ਤਿਆਰ ਕੀਤੇ ਜਾ ਰਹੇ ਹਨ।
ਇਸੇ ਮਾਮਲੇ ਤੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਘਰ ‘ਚੋਂ ਇਹ ਨਸ਼ੇ ਦੀ ਖੇਪ ਪ੍ਰਾਪਤ ਹੋਈ ਹੈ ਉਹ ਅਕਾਲੀ ਲੀਡਰ ਅਤੇ ਪੰਜਾਬ ਐੱਸਐੱਸਐੱਸ ਬੋਰਡ ਦਾ ਸਾਬਕਾ ਮੈਂਬਰ ਹੈ। ਉਨ੍ਹਾਂ ਕਿਹਾ ਇਸ ਮਾਮਲੇ ‘ਚ ਕੋਈ ਵੀ ਸਮੱਗਲਰ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਅਜਿਹੇ ਕਦਮ ਚੁੱਕੇ ਜਾਣਗੇ ਜਿਸ ਨਾਲ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਕੇਸ ਦੇ ਤਾਰ ਵੱਖ ਵੱਖ ਦੇਸ਼ਾਂ ਨਾਲ ਜੁੜੇ ਹਨ।
ਜਿਸ ਵਿਅਕਤੀ ਅਨਵਰ ਮਸੀਹ ਦੇ ਘਰ ਚੋਂ ਇਹ ਨਸ਼ਾ ਫੜਿਆ ਗਿਆ ਹੈ ਉਸ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਸ ਨੇ ਇਹ ਕੋਠੀ ਕਿਰਾਏ ਤੇ ਦਿੱਤੀ ਹੋਈ ਸੀ ਤੇ ਉਸ ਦਾ ਇਸ ਮਾਮਲੇ ਨਾਲ ਕੋਈ ਲੈਣ ਦੇਣ ਨਹੀਂ ਹੈ ।

Real Estate