CAA ਵਿਰੋਧ ਪ੍ਰਦਰਸ਼ਨ : ਦੁਕਾਨਾਂ ਬੰਦ ਕਰਵਾਉਣ ਵਾਲਿਆਂ ਤੇ ਸੁੱਟੀਆਂ ਮਿਰਚਾਂ !

598

ਨਾਗਰਿਕਤਾ ਸੋਧ ਐਕਟ (ਸੀਏਏ) ਦੇ ਵਿਰੋਧ ‘ਚ ਕਈ ਜਥੇਬੰਦੀਆਂ ਨੇ 29 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮਹਾਰਾਸ਼ਟਰ ‘ਚ ਪੁਲਿਸ ਨੇ ਪੁਣੇ ਸ਼ਹਿਰ ਚ ਪ੍ਰਦਰਸ਼ਨ ਕਰ ਰਹੇ 250 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦੂਜੇ ਪਾਸੇ ਮਹਾਰਾਸ਼ਟਰ ਦੇ ਯਵਤਮਾਲ ਚ ਭਾਰਤ ਬੰਦ ਨੂੰ ਲੈ ਕੇ ਦੁਕਾਨ ਬੰਦ ਕਰਾਉਣ ਆਏ ਪ੍ਰਦਰਸ਼ਨਕਾਰੀਆਂ ਨਾਲ ਝੜਪ ਵਿਚਾਲੇ ਇੱਕ ਔਰਤ ਨੇ ਉਨ੍ਹਾਂ ’ਤੇ ਲਾਲ ਮਿਰਚਾਂ ਸੁੱਟ ਦਿੱਤੀਆਂ। ਯਵਤਮਲ ਚ ਵੀ ਪ੍ਰਦਰਸ਼ਨ ਹੋ ਰਿਹਾ ਸੀ। ਇਸ ਦੌਰਾਨ ਯਵਤਮਲ ਚ ਪ੍ਰਦਰਸ਼ਨਕਾਰੀ ਦੁਕਾਨਾਂ ਬੰਦ ਕਰਨਾ ਚਾਹੁੰਦੇ ਸਨ, ਜਿਸਦਾ ਦੁਕਾਨਦਾਰਾਂ ਨੇ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਵਿਚਕਾਰ ਤਿੱਖੀ ਬਹਿਸ ਹੋਈ। ਗੱਲ ਇੰਨੀ ਵੱਧ ਗਈ ਕਿ ਇਕ ਔਰਤ ਨੇ ਪ੍ਰਦਰਸ਼ਨਕਾਰੀਆਂ ਉੱਤੇ ਲਾਲ ਮਿਰਚ ਸੁੱਟ ਦਿੱਤੀ ਤੇ ਉਨ੍ਹਾਂ ਨੂੰ ਖਦੇੜ ਦਿੱਤਾ।

Real Estate