ਹੈਪੀ ਪੀਐਚਡੀ ਦਾ ਲਾਹੌਰ ‘ਚ ਚੁੱਪ-ਚੁੱਪੀਤੇ ਸੰਸਕਾਰ ਕੀਤੇ ਜਾਣ ਦੀਆਂ ਖ਼ਬਰਾਂ

721

ਪਾਕਿਸਤਾਨ ‘ਚ ਲਾਹੌਰ ਦੇ ਪਿੰਡ ਡੇਰਾ ਚਾਹਲ ‘ਚ ਕਤਲ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਪ੍ਰੀਤ ਸਿੰਘ ਉਰਫ ਹੈਪੀ ਪੀ ਐਚ ਡੀ ਦਾ ਲਾਹੌਰ ਵਿਚ ਚੁੱਪ-ਚੁਪੀਤੇ ਸੰਸਕਾਰ ਕੀਤੇ ਜਾਣ ਦੀਆਂ ਖਬਰਾਂ ਹਨ। ਖਬਰਾਂ ਅਨੁਸਾਰ ਹੈਪੀ ਪੀ ਐਚ ਡੀ ਜੋ ਕਿ ਪਾਕਿਸਤਾਨ ਵਿਚ ਭੁਪਿੰਦਰ ਸਿੰਘ ਦੇ ਨਾਂ ‘ਤੇ ਰਹਿ ਰਿਹਾ ਸੀ, ਦੀ ਲਾਸ਼ ਦਾ ਸੰਸਕਾਰ ਬੁੱਧਵਾਰ ਦੁਪਹਿਰ ਨੂੰ ਲਾਹੌਰ ‘ਚ ਰਾਵੀ ਦਰਿਆ ਦੇ ਨਜ਼ਦੀਕ ਬਣੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ ਹੈ। ਸੰਸਕਾਰ ਮੌਕੇ ਉਸਦਾ ਇਕ ਪੁਰਾਣਾ ਸਾਥੀ ਮੌਕੇ ‘ਤੇ ਮੌਜੂਦ ਦੱਸਿਆ ਜਾ ਰਿਹਾ ਹੈ।
ਪਾਕਿਸਤਾਨ ਨੇ ਹੈਪੀ ਪੀ ਐਚ ਡੀ ਦੀ ਲਾਸ਼ ਭਾਰਤ ਹਵਾਲੇ ਨਹੀਂ ਕੀਤੀ ਤੇ ਨਾ ਹੀ ਭਾਰਤ ਨੇ ਇਸ ਦੀ ਕੋਈ ਮੰਗ ਕੀਤੀ । ਹਾਲਾਂਕਿ ਹੈਪੀ ਦੇ ਪਿਤਾ ਅਵਤਾਰ ਸਿੰਘ ਤੇ ਮਾਤਾ ਖੁਸ਼ਬੀਰ ਕੌਰ ਜੋ ਕਿ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਰਹਿ ਰਹੇ ਹਨ, ਨੇ ਆਪਣੇ ਪੁੱਤਰ ਦੀ ਲਾਸ਼ ਵਾਪਸ ਮੰਗੀ ਸੀ।

Real Estate