ਪੰਜਾਬ ਦੇ ਮਸ਼ਹੂਰ ਕਾਮੇਡੀ ਕਲਾਕਾਰ ‘ਭਜਨੇ ਅਮਲੀ’(ਗੁਰਦੇਵ ਢਿੱਲੋਂ) ਨੂੰਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਪੱਖੀ ਵਿਚ ਮੇਲੇ ਦੌਰਾਨ ਲਾਈਵ ਪ੍ਰੋਗਰਾਮ ਵਿਚ ਮੇਲੇ ਦੌਰਾਨ ਅਚਾਨਕ ਸਟੇਜ ਤੇ ਹੀ ਅਧਰੰਗ ਦਾ ਅਟੈਕ ਆ ਗਿਆ । ਜਿਸ ਨੂੰ ਬਾਅਦ ਉਨ੍ਹਾਂ ਨੂੰ ਫ਼ਾਜ਼ਿਲਕਾ ਤੋਂ ਲੁਧਿਆਣਾ ਲਈ ਰੈਫਰ ਕੀਤਾ ਗਿਆ । ‘ਭਜਨਾ ਅਮਲੀ’ ਸਟੇਜ ਤੇ ਆਪਣੀ ਸਾਥੀ ਕਲਾਕਾਰ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ ਕਿ ਅਚਾਨਕ ਬੋਲਦਿਆ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਹਸਪਤਾਲ ਲਿਆਦਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ।ਭਜਨੇ ਅਮਲੀ ਨੇ ਪੰਜਾਬੀ ਫਿਲਮਾਂ ਤੇ ਅਨੇਕਾਂ ਸਟੇਜ ਸ਼ੋਅ ਦੇਸ਼-ਵਿਦੇਸ਼ ਵਿੱਚ ਕੀਤੇ ਹਨ ।
Real Estate