ਭਾਜਪਾਈ ਪ੍ਰਧਾਨ ਦੇ ਬੋਲ “ਸ਼ਾਹੀਨ ਬਾਗ਼ ’ਚ ਕੋਈ ਮੁਜ਼ਾਹਰਾਕਾਰੀ ਮਰਦਾ ਕਿਉਂ ਨਹੀਂ, ਕੀ ਉਨ੍ਹਾਂ ਅੰਮ੍ਰਿਤ ਪੀ ਲਿਆ”

631

ਭਾਜਪਾ ਦੇ ਪੱਛਮੀ ਬੰਗਾਲ ਦੇ ਪ੍ਰਧਾਨ ਦਲੀਪ ਘੋਸ਼ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ਼ ਪ੍ਰਦਰਸ਼ਨ ’ਚ ਸ਼ਾਮਲ ਪ੍ਰਦਰਸ਼ਨਕਾਰੀਆਂ ਤੇ ਵਿਵਾਦਿ ਬਿਆਨ ਦਿੰਦਿਆ ਕਿਹਾ ਹੈ ਕਿ ‘ਉੱਥੇ ਕੋਈ ਮੁਜ਼ਾਹਰਾਕਾਰੀ ਮਰ ਕਿਉਂ ਨਹੀਂ ਰਿਹਾ? ਕੀ ਉਨ੍ਹਾਂ ਨੇ ਅੰਮ੍ਰਿਤ ਪੀ ਲਿਆ ਹੈ।’ ਦਲੀਪ ਘੋਸ਼ ਨੇ ਪੁੱਛਿਆ ਕਿ ਸ਼ਾਹੀਨ ਬਾਗ਼ ’ਚ ਪ੍ਰਦਰਸ਼ਨਕਾਰੀਆਂ ਨੂੰ ਕੁਝ ਹੋ ਕਿਉਂ ਨਹੀਂ ਰਿਹਾ, ਜਦ ਕਿ ਉਹ ਦਿੱਲੀ ਦੀ ਭਿਆਨਕ ਠੰਢ ਵਿੱਚ ਖੁੱਲ੍ਹੇ ਆਕਾਸ਼ ਹੇਠਾਂ ਰੋਸ ਧਰਨਾ ਦੇ ਰਹੇ ਹਨ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਕਿ ਆਖ਼ਰ ਇਸ ਪ੍ਰਦਰਸ਼ਨ ਲਈ ਰਕਮ ਕਿੱਥੋਂ ਆ ਰਹੀ ਹੈ? ਦਲੀਪ ਘੋਸ਼ ਨੇ ਕਿਹਾ, ‘ਸਾਨੂੰ ਪਤਾ ਚੱਲਿਆ ਹੈ ਕਿ ਸੀਏਏ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਤੇ ਬੱਚੇ ਦਿੱਲੀ ਦੀਆਂ ਠੰਢੀਆਂ ਰਾਤਾਂ ’ਚ ਖੁੱਲ੍ਹੇ ਆਕਾਸ਼ ਹੇਠਾਂ ਬੈਠੇ ਹਨ। ਮੈਂ ਹੈਰਾਨ ਹਾਂ ਕਿ ਉਨ੍ਹਾਂ ਵਿੱਚੋਂ ਕੋਈ ਬੀਮਾਰ ਕਿਉਂ ਨਹੀਂ ਹੋਇਆ? ਉਨ੍ਹਾਂ ਨੂੰ ਕੁਝ ਹੋਇਆ ਕਿਉਂ ਨਹੀਂ? ਇੱਕ ਵੀ ਪ੍ਰਦਰਸ਼ਨਕਾਰੀ ਦੀ ਮੌਤ ਕਿਉਂ ਨਹੀਂ ਹੋਈ?’ ਖ਼ਬਰ ਏਜੰਸੀ ANI ਮੁਤਾਬਕ ਦਲੀਪ ਘੋਸ਼ ਨੇ ਕਿਹਾ ਕਿ ਨੋਟਬੰਦੀ ਦੌਰਾਨ ਕਾਫ਼ੀ ਕੁਝ ਆਖਿਆ ਗਿਆ ਕਿ ਲੋਕ ਕਤਾਰਾਂ ਵਿੱਚ ਖਲੋ ਕੇ ਮਰ ਰਹੇ ਸਨ, ਜਦੋ ਕਿ ਬੱਚਿਆਂ ਨਾਲ 4 ਤੋਂ 5 ਡਿਗਰੀ ਤਾਪਮਾਨ ’ਚ ਬੈਠੇ ਹਨ, ਹੁਣ ਕੋਈ ਨਹੀਂ ਮਰ ਰਿਹਾ। ਕੀ ਉਨ੍ਹਾਂ ਨੇ ਅੰਮ੍ਰਿਤ ਪੀ ਲਿਆ ਹੈ?
ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਭਾਵ ਛੳੳ ਵਿਰੁੱਧ ਸੈਂਕੜੇ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਲ। ਇੱਥੇ ਲਗਭਗ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ।

Real Estate