ਪ੍ਰਸ਼ਾਂਤ ਕਿਸ਼ੋਰ ਨੂੰ ਨਿਤਿਸ਼ ਕੁਮਾਰ ਨੇ ਪਾਰਟੀ ‘ਚੋਂ ਕੱਢਿਆ

681

ਜੇਡੀਯੂ ਦੇ ਕੌਮੀ ਮੀਤ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਅਤੇ ਜਨਰਲ ਸੈਕਟਰੀ ਪਵਨ ਵਰਮਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹ ਦੋਨੋ ਲਗਾਤਾਰ ਸੀਏਏ ਅਤੇ ਐਨਪੀਆਰ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ।ਨਿਤੀਸ਼ ਕੁਮਾਰ ਨੇ ਪੀਕੇ ਅਤੇ ਪਵਨ ਬਾਰੇ ਮੀਡੀਆ ਦੇ ਸਵਾਲ ਉੱਤੇ ਕਿਹਾ ਕਿ ਜਿਸ ਨੂੰ ਪਾਰਟੀ ਦੀ ਨੀਤੀ ਰਾਸ ਨਹੀਂ ਆ ਰਹੀ, ਉਹ ਜਿਥੇ ਜਾਣਾ ਚਾਹੇ ਲਏ ਜਾਣ। 15 ਜਨਵਰੀ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਅਜਿਹਾ ਹੀ ਬਿਆਨ ਦੇ ਚੁੱਕੇ ਹਨ। ਉਥੇ, ਪੀ ਕੇ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਗ਼ਲਤ ਬਿਆਨਬਾਜ਼ੀ ਕਰ ਰਹੇ ਸਨ।ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਪਵਨ ਵਰਮਾ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਦੀ ਸੋਚ ਵੱਖਰੀ ਹੈ ਅਤੇ ਜਦੋਂ ਕਿ ਸੀਐਮ ਨਿਤੀਸ਼ ਦੀ ਵਿਚਾਰਧਾਰਾ ਵੱਖਰੀ ਹੈ। ਪਵਨ ਵਰਮਾ ਸੀਏਏ ਅਤੇ ਐਨਆਰਸੀ ਦੇ ਮੁੱਦੇ ‘ਤੇ ਸੀਐਮ ਨਿਤੀਸ਼ ਦੇ ਖ਼ਿਲਾਫ਼ ਲਗਾਤਾਰ ਬੋਲ ਰਹੇ ਸਨ। ਨਿਤੀਸ਼ ਨੇ ਸਪੱਸ਼ਟ ਕਿਹਾ ਸੀ ਕਿ ਜਿਸ ਨੂੰ ਪਾਰਟੀ ਵਿੱਚ ਰਹਿਣਾ ਹੈ ਰਹੇ ਨਹੀਂ ਤਾਂ ਜਾਵੇ। ਉਸ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੀ ਐਮ ਨਿਤੀਸ਼ ਬਹੁਤ ਜਲਦ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ।

Real Estate