ਪਾਕਿਸਤਾਨ ਦੇ ਸੂਫੀਆਨਾ ਗਾਇਕ ਸੈਨ ਜ਼ਹੂਰ ਤੇ ਅਫਸਾਨਾ ਖਾਨ ਦਾ ਨਿਊਜ਼ੀਲੈਂਡ ‘ਚ ਲਾਈਵ ਸ਼ੋਅ 7 ਮਾਰਚ ਨੂੰ

2420

ਔਕਲੈਂਡ 29 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਸੰਗੀਤਕ ਸਰੂਰ ਦਾ ਅਨੰਦ ਲੈਣਾ ਹੋਵੇ ਤਾਂ ਸੂਫੀ ਗਾਇਕੀ ਰੂਹ ਤੱਕ ਸ਼ਰਸ਼ਾਰ ਕਰਦੀ ਹੈ ਤੇ ਇਸੇ ਤਰ੍ਹਾਂ ਲੋਕ ਗਾਇਕੀ ਸਾਡੇ ਸਭਿਆਚਾਰ ਦੇ ਵੱਖ-ਵੱਖ ਰੰਗਾਂ ਤੇ ਕਿਰਦਾਰਾਂ ਨੂੰ ਗੀਤ-ਸੰਗੀਤ ਦੇ ਵਿਚ ਪ੍ਰੋਅ ਕੇ ਸਾਨੂੰ ਲੋਕ ਵਿਰਸਾ ਯਾਦ ਕਰਵਾ ਦਿੰਦੀ ਹੈ। ਨਿਊਜ਼ੀਲੈਂਡ ਦੇ ਵਿਚ ਇਹ ਦੋਵੇਂ ਰੰਗਾ ਦਾ ਸੰਗਮ 7 ਮਾਰਚ ਦੀ ਸਾਮ 7 ਵਜੇ ਵੋਡਾਫੋਨ ਈਵੈਂਟ ਸੈਂਟਰ ਮੈਨੁਕਾਓ ਵਿਖੇ ਹੋਣ ਜਾ ਰਿਹਾ ਹੈ ਜਿਸ ਦੇ ਵਿਚ ਪਾਕਿਸਤਾਨ ਤੋਂ ਪ੍ਰਸਿੱਧ ਸੂਫੀਆਨਾ ਗਾਇਕ ਸੈਨ ਜ਼ਹੂਰ ਆਪਣੀ ਮੰਡਲੀ ਦੇ ਨਾਲ ਪਹੁੰਚਣਗੇ ਜਦ ਕਿ ਪੰਜਾਬ ਤੋਂ ਬਹੁਤ ਸਾਰੇ ਚਰਚਿਤ ਗੀਤਾਂ ਦੀ ਗਾਇਕਾ ਅਫਸਾਨਾ ਖਾਨ ਵੀ ਪੂਰੀ ਤਿਆਰੀ ਦੇ ਨਾਲ ਇਥੇ ਲੋਕ ਗੀਤਾਂ ਦੇ ਨਾਲ ਰੌਣਕ ਮੇਲਾ ਲਾਏਗੀ। ਇਸ ਸਬੰਧੀ ਇਕ ਰੰਗਦਾਰ ਪੋਸਟਰ ਇਸ਼ ਸ਼ੋਅ ਦੇ ਪੇਸ਼ਕਾਰ ‘ਫਲੇਅਰ ਐਂਡ ਫੋਕ’ ਦੇ ਅਲੀ ਸੂਰ੍ਹੀਓ ਤੇ ਗਾਊਸ ਮਜੀਦ ਅਤੇ ਸ਼ੋਅ ਨੂੰ ਪੂਰੀ ਸ਼ਕਤੀ ਨਾਲ ਲੈ ਕੇ ਆ ਰਹੇ ‘ਰੇਡੀਓ ਸਾਡੇ ਆਲਾ’ ਦੀ ਟੀਮ (ਰੇਡੀਓ ਹੋਸਟ ਸ਼ਰਨ ਸਿੰਘ) ਵੱਲੋਂ ਅੱਜ ਇਕ ਵਿਸ਼ੇਸ਼ ਪੋਸਟਰ ਰਿਲੀਜ਼ ਸਮਾਗਮ ਵਿਚ ਜਾਰੀ ਕੀਤਾ ਗਿਆ। ਸ਼ੋਅ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

Real Estate