ਟਿੱਕ ਟੌਕ ‘ਤੇ ਧੁੰਮਾਂ ਪਾ ਰਹੀ ਹੈ ਦਾਦੇ-ਪੋਤੇ ਦੀ ਜੋੜੀ, ਸਿੱਧੂ ਮੂਸੇ ਵਾਲਾ ਅਤੇ ਆਰਨੇਤ ਨੇ ਕੀਤੀ ਵੀਡਿਓ ਸ਼ੇਅਰ

ਮਨਪ੍ਰੀਤ ਸਿੰਘ
ਸੋਸਲ ਮੀਡੀਆ ਐਪ ਟਿੱਕ ਟੌਕ ਅੱਜਕੱਲ੍ਹ ਪੂਰੀ ਚਰਚਾ ਹੈ , ਇਸ ਦੇ ਨਾਲ ਹੀ ਕੁਝ ਲੋਕ ਵੀ ਚਰਚਿਤ ਹੁੰਦੇ ਹਨ । ਹੁਣ ਅਬੋਹਰ ਦੇ ਦਾਦੇ ਪੋਤੇ ਦੀ ਜੋੜੀ ਚਰਚਾ ਵਿੱਚ ਹੈ। 11ਵੀਂ ਜਮਾਤ ਦਾ ਵਿਦਿਆਰਥੀ ਨਵਦੀਪ ਸਿੰਘ ਸਿੱਧੂ ਆਪਣੇ ਦਾਦੇ ਜੁਗਰਾਜ ਸਿੰਘ ਨਾਲ ਟਿੱਕ- ਟੌਕ ਸਟਾਰ ਬਣਿਆ ਹੋਇਆ ਹੈ। ਇਸ ਦਾਦੇ ਪੋਤੇ ਦੀ ਜੋੜੀ ਐਨੀ ਚਰਚਿਤ ਹੋ ਰਹੀ ਕਿ ਗਾਇਕ ਸਿੱਧੂ ਮੂਸੇ ਵਾਲਾ ਅਤੇ ਆਰਨੇਤ ਨੇ ਇਸ ਦੀ ਵੀਡਿਓ ਸ਼ੇਅਰ ਕੀਤੀ ਹੈ।
ਉਸਦੇ ਟਿੱਕ ਟੌਕ ਅਕਾਊਟ ‘ਤੇ ਰੋਜ਼ਾਨਾ 5000 ਲੋਕ ਨਵੇਂ ਜੁੜ ਰਹੇ ਹਨ । ਹੁਣ ਤੱਕ ਇੱਕ ਮਿਲੀਅਨ ਤੋਂ ਵੱਧ ਲੋਕਾਂ ਉਨ੍ਹਾਂ ਦੀਆਂ ਵੀਡਿਓਜ ਨੂੰ ਦੇਖ ਰਹੇ ਹਨ।

Real Estate