ਕੋਰੋਨਾ ਵਾਇਰਸ ਨਾਲ ਚੀਨ ‘ਚ 131 ਮੌਤਾਂ , ਰੋਜ਼ਾਨਾ ਆ ਰਹੇ ਹਨ ਸੈਂਕੜੇ ਨਵੇਂ ਮਾਮਲੇ

2670

ਚੀਨ ’ਚ ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ‘ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 131 ’ਤੇ ਪੁੱਜ ਗਈ ਹੈ। ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਬੁੱਧਵਾਰ ਨੂੰ ਕੇਂਦਰੀ ਹੁਵੇਈ ਸੂਬੇ ’ਚ ਅਧਿਕਾਰੀਆਂ ਨੇ 25 ਘਾਤਕ ਅਤੇ 840 ਨਵੇਂ ਮਾਮਲਿਆਂ ਬਾਰੇ ਰਿਪੋਰਟ ਦਿੱਤੀ ਹੈ। ਚੀਨ ਦੀ ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 5,300 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਜਾਪਾਨ ਦੀ ਸਰਕਾਰਂ ਆਪਣੇ 200 ਨਾਗਰਿਕਾਂ ਨੂੰ ਹੁਵੇਈ ਤੋਂ ਵਾਪਸ ਲੈ ਗਈ ਹੈ ਤੇ ਅਮਰੀਕੀ ਪ੍ਰਸ਼ਾਸਨ ਨੇ ਆਪਣੇ 240 ਨਾਗਰਿਕਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਵਾਪਸ ਲੈ ਆਂਦਾ ਹੈ। ਭਾਰਤ ਸਰਕਾਰ ਨੇ ਵੀ ਆਪਣੇ ਭਾਰਤੀ ਲੋਕਾਂ ਨੂੰ ਉੱਥੋਂ ਵਾਪਸ ਲਿਆਉਣ ਦੀ ਗੱਲ ਆਖੀ ਹੈ। ਕੋਰੋਨਾ ਵਾਇਰਸ ਦਾ ਕੇਂਦਰ ਚੀਨ ਦਾ ਸ਼ਹਿਰ ਵੁਹਾਨ ਹੀ ਬਣਿਆ ਹੋਇਆ ਹੈ।
ਕੋਰੋਨਾ ਵਾਇਰਸ ਕਾਰਨ ਵੁਹਾਨ ਤੇ ਉਸ ਦੇ ਆਲੇ–ਦੁਆਲੇ ਦੇ ਲਗਭਗ 5 ਕਰੋੜ ਲੋਕਾਂ ਨੂੰ ਆਪੋ–ਆਪਣੇ ਘਰਾਂ ਅੰਦਰ ਹੀ ਰਹਿਣ ਲਈ ਆਖਿਆ ਗਿਆ ਹੈ। ਅਗਲੇ ਹੁਕਮਾਂ ਤੱਕ ਉਹ ਬਿਨਾ ਕਿਸੇ ਜ਼ਰੂਰੀ ਕੰਮਾਂ ਤੇ ਇਜਾਜ਼ਤ ਤੋਂ ਬਗ਼ੈਰ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੇ। ਚੀਨ ਸਰਕਾਰ ਨੇ ਪਹਿਲਾਂ ਹੀ ਵੁਹਾਨ ਤੇ ਹੁਵੇਈ ਸੂਬੇ ਦੇ ਹੋਰ ਸ਼ਹਿਰਾਂ ਵਿੱਚ ਆਵਾਜਾਈ ’ਤੇ ਵੀ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ।

Real Estate