ਕੈਪਟਨ ਦੇ ਹੁਕਮਾਂ ਤੇ ਪੱਟੇ ਜਾਣਗੇ ਅਕਾਲੀਆਂ ਦੇ ਲਗਾਏ ਵਿਵਾਦਿਤ ਬੁੱਤ

434

ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸੱਭਿਆਚਾਰਕ ਵਿਭਾਗ ਨੂੰ ਦਰਬਾਰ ਸਾਹਿਬ ਹੈਰੀਟੇਜ ਸਟ੍ਰੀਟ ਤੋਂ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾ ਕੇ ਅੰਮ੍ਰਿਤਸਰ ‘ਚ ਕਿਸੇ ਹੋਰ ਥਾਂ ‘ਤੇ ਲਗਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਬੁੱਤ ਢਹੁਣ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਤੇ ਉਨ੍ਹਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਹੈਰੀਟੇਜ ਸਟ੍ਰੀਟ ‘ਤੇ ਲੱਗੇ ਇਨ੍ਹਾਂ ਬੁੱਤਾ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਇਤਰਾਜ਼ ਜ਼ਾਹਿਰ ਕਰਦਿਆਂ ਰੋਸ-ਮੁਜ਼ਾਹਰੇ ਕਰ ਰਹੀਆਂ ਸਨ। 27 ਜਨਵਰੀ ਨੂੰ ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਨ੍ਹਾਂ ਬੁੱਤਾਂ ਨੂੰ ਇਥੋਂ ਬਦਲਿਆ ਜਾਵੇ।ਇਨ੍ਹਾਂ ਨੇ ਕਿਹਾ ਸੀ ਕਿ ਉਹ ਪੰਜਾਬੀ ਸੱਭਿਆਚਰ ਦੇ ਖ਼ਿਲਾਫ਼ ਨਹੀਂ ਹਨ ਪਰ ਦਰਬਾਰ ਸਾਹਿਬ ਦੇ ਧਾਰਮਿਕ ਮਰਿਯਾਦਾ ਦੇ ਮੱਦੇਨਜ਼ਰ ਇਹ ਬੁੱਤ ਇਥੋਂ ਹਟਣੇ ਚਾਹੀਦੇ ਹਨ।
ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਅਕਤੂਬਰ 2016 ਵਿੱਚ ਇਸ ਸਟਰੀਟ ਵਿੱਚ ਭੰਗੜੇ ਅਤੇ ਗਿੱਧੇ ਦੇ ਬੁੱਤ ਲਗਾਏ ਗਏ ਸਨ।

Real Estate