ਕਾਲੇ ਕਾਨੂੰਨਾਂ ਖਿਲਾਫ ਖੱਬੀਆਂ ਧਿਰਾਂ ਦੀ ਜਿਲ੍ਹਾ ਪੱਧਰੀ ਕਨਵੈਨਸਨ ਹੋਈ

593

ਬਠਿੰਡਾ/ 29 ਜਨਵਰੀ/ ਬਲਵਿੰਦਰ ਸਿੰਘ ਭੁੱਲਰ
ਫਾਸ਼ੀਵਾਦੀ ਹਮਲਿਆਂ ਖਿਲਾਫ ਜਮਹੂਰੀ ਫਰੰਟ ਪੰਜਾਬ ਵਿੱਚ ਸਾਮਲ ਪਾਰਟੀਆਂ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸੀ ਪੀ ਆਈ ਐਮ ਐਲ ਲਿਰਬਰੇਸਨ, ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ, ਲੋਕ ਸੰਗਰਾਮ ਮੰਚ,
ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ ਵੱਲੋਂ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਇੱਕ ਜਿਲ੍ਹਾ ਪੱਧਰੀ ਨੁਮਾਇੰਦਾ ਕਨਵੈਨਸਨ ਕੀਤੀ ਗਈ। ਕਨਵੈਨਸਨ ਵਿੱਚ ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧ ਵੀ ਸਾਮਲ ਹੋਏ ਰਾਸਟਰੀ ਸੋਇਮ ਸੇਵਕ ਸੰਘ ਦੀਆਂ ਭਾਰਤ ਨੂੰ ਇੱਕ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਮਨਸਾ ਅਧੀਨ ਕੀਤੀ ਜਾ ਰਹੀ ਫਿਰਕੂ ਧਰੁਵੀਕਰਨ ਦੀ ਸਾਜਿਸ ਨੂੰ ਸਿਰੇ ਚੜਾਉਣ ਲਈ ਮੋਦੀ ਸਰਕਾਰ ਵੱਲੋਂ ਲੋਕ ਰਾਇ ਦੀ ਉਲਟ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ 2019 ਅਤੇ ਕੌਮੀ ਨਾਗਰਿਕਤਾ ਸੂਚੀ ਤੇ ਕੌਮੀ ਜਨਸੰਖਿਆ ਰਜਿਸਟਰ ਰੱਦ ਕਰਵਾਉਣ ਲਈ ਫੈਸਲਾਕੁੰਨ ਸੰਗਰਾਮਾਂ ਦਾ ਹੋਕਾ ਦੇਣ ਲਈ ਕੀਤੀ ਗਈ ਕਨਵੈਨਸਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਉਕਤ ਪਾਰਟੀਆਂ ਦੇ ਕੌਮੀ ਅਤੇ ਸੁਬਾਈ ਆਗੂਆਂ ਸਰਵ ਸਾਥੀ ਜਗਜੀਤ ਸਿੰਘ ਜੋਗਾ, ਮਹੀਪਾਲ, ਹਰਵਿੰਦਰ ਸੇਮਾ, ਲੋਕ ਰਾਜ ਮਹਿਰਾਜ, ਅਮਰਜੀਤ ਸਿੰਘ ਹਨੀ, ਮੁਖਤਿਆਰ ਪੂਹਲਾ, ਸਤਵੰਤ ਸਿੰਘ ਵਜੀਦਪੁਰ ਨੇ ਐਲਾਨ ਕੀਤਾ ਕਿ ਸਾਰੇ ਪੰਜਾਬ ਵਿੱਚ ਧੁਰ ਹੇਠਾਂ ਤੱਕ ਲੋਕ ਲਾਮਬੰਦੀ ਉਪਰੰਤ ਫਰੰਟ ਵੱਲੋਂ ਅਉਂਦੀ ਮਾਰਚ ਨੂੰ ਲੁਧਿਆਣਾ ਵਿਖੇ ਇੱਕ ਵਿਸਾਲ ਰੈਲੀ ਕੀਤੀ
ਜਾਵੇਗੀ। ਜਿਸ ਵਿੱਚ ਪੰਜਾਹ ਹਜ਼ਾਰ ਲੋਕ ਸਾਮਲ ਹੋਣਗੇ। ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਉਕਤ ਸੰਘਰਸ ਉਪਰੋਕਤ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਹਰ ਹਾਲਤ ਜਾਰੀ ਰਹੇਗਾ। ਆਗੂਆਂ ਨੇ ਉਕਤ ਲੋਕ ਦੋਖੀ ਕਾਨੂੰਨ ਖਿਲਾਫ ਸ਼ਾਹੀਨ ਬਾਗ
ਦਿੱਲੀ ਅਤੇ ਹੋਰਨੀ ਥਾਈਂ ਸੰਘਰਸ ਕਰ ਰਹੇ ਲੱਖਾਂ ਲੋਕਾਂ ਖਿਲਾਫ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਅਤੇ ਕੇਂਦਰੀ ਸਰਕਾਰ ਦੇ ਕਰਤੇ ਧਰਤਿਆਂ ਵੱਲੋਂ ਇਖਲਾਕ ਤੋਂ ਗਿਰੀ ਹੋਈ ਭਾਸ਼ਾ ਵਿੱਚ ਕੀਤੇ ਜਾ ਰਹੇ ਭੰਡੀ ਪ੍ਰਚਾਰ ਦੀ ਸਖ਼ਤ ਨਿਖੇਧੀ ਕਰਦਿਆਂ ਸੰਘਰਸ ਕਰ ਰਹੇ ਲੋਕਾਂ ਨਾਲ ਸਹਿਮਤੀ ਪ੍ਰਗਟ ਕੀਤੀ। ਹੋਰਨਾਂ ਤੋਂ ਇਲਾਵਾ ਕਨਵੈਨਸ਼ਨ ਨੂੰ ਹਾਕਮ ਖਾਨ, ਬਲਕਰਨ ਬਰਾੜ, ਮਿੱਠੂ ਸਿੰਘ ਘੁੱਦਾ, ਰਜਿੰਦਰ ਸਿਵੀਆਂ, ਜਗਜੀਤ ਸਿੰਘ ਲਹਿਰਾ ਮੁਹੱਬਤ, ਪ੍ਰਕਾਸ ਸਿੰਘ ਨੰਦਗੜ੍ਹ, ਜਸਵੰਤ ਸਿੰਘ ਖਾਲਸਾ, ਜਸਵੀਰ ਕੌਰ ਸਰਾਂ, ਬਲਵੰਤ ਸਿੰਘ ਮਹਿਰਾਜ, ਗੁਲਾਬ ਸਿੰਘ ਗੁਰੂਸਰ, ਮੰਦਰ ਜੱਸੀ, ਸੁਰਜੀਤ ਸਿਘ ਫੂਲ, ਕੌਰ ਸਿੰਘ ਰਾਮਪੁਰਾ ਨੇ ਵੀ ਸੰਬੋਧਨ ਕੀਤਾ।

Real Estate