ਅਕਾਲੀਆਂ ਨੇ ਦਿੱਲੀ ‘ਚ ਭਾਜਪਾ ਨੂੰ ਦਿੱਤਾ ਸਮਰਥਨ

894

ਦਿੱਲੀ ਵਿੱਚ ਭਾਜਪਾ ਵੱਲੌ ਇੱਕ ਵੀ ਸੀਟ ਨਾ ਦਿੱਤੇ ਜਾਣ ਮਗਰੋਂ ਅਕਾਲੀ ਭਾਜਪਾ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਅੱਜ ਬੁੱਧਵਾਰ ਨੂੰ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਢਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ‘ਚ ਜੇਪੀ ਨੱਢਾ ਵੱਲੋਂ ਕਿਹਾ ਗਿਆ ਗਕਿ ਅਕਾਲੀ ਦਲ ਬੀਜੇਪੀ ਦਾ ਸਭ ਤੋਂ ਪੁਰਾਣਾ ਸਾਥੀ ਹੈ ਅਤੇ ਹਮੇਸ਼ਾ ਹੀ ਸਾਡੇ ਨਾਲ ਰਹੇਗਾ ਅਤੇ ਇਸ ਵਾਰ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਬੀਜੇਪੀ ਨੂੰ ਸਮਰਥਨ ਦੇਵੇਗਾ। ਸੁਖਬਰੀ ਬਾਦਲ ਵੱਲੋਂ ਕਿਹਾ ਗਿਆ ਕਿ ਬੀਜੇਪੀ ਅਤੇ ਅਕਾਲੀ ਦਲ ‘ਚ ਜੋ ਵੀ ਮਸਲਾ ਸੀ ਨੂੰ ਕਿ ਆਪਸ ‘ਚ ਬੈਠ ਕੇ ਸੁਲਝਾ ਲਿਆ ਗਿਆ ਹੈ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਬੀਜੇਪੀ ਨੂੰ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਬੀਜੇਪੀ ਨੂੰ ਸੁਪੋਰਟ ਕਰਨ ਦੀ ਅਪੀਲ ਕੀਤੀ। ਬੀਤੇ ਕੁੱਝ ਦਿਨ ਪਹਿਲਾ ਦਿੱਲੀ ਤੋ ਅਕਾਲੀ ਦਲ (ਬਾਦਲ) ਦੇ ਆਗੂ ਤੇ ਭਾਜਪਾ ਵੱਲੋਂ ਵਿਧਾਇਕ ਮਨਜਿੰਦਰ ਸਿਰਸਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਸੀ।

Real Estate