ਮਾਂਵਾਂ

1220

ਛਿੰਦਰ ਕੌਰ ਸਿਰਸਾ

ਕਦੀ -ਕਦੀ ਮਾਂਵਾਂ
ਧੀਆਂ ਨੂੰ
ਜ਼ਰੂਰਤ ਤੋਂ ਵੱਧ
ਪਿਆਰ ਕਰਦੀਆਂ ਨੇ
ਅਚਨਚੇਤ ਸੱਦ ਲੈਂਦੀਆ ਨੇ
ਬਿਨਾਂ ਕਹੇ
ਬਹੁਤ ਕੁਝ ਕਹਿ ਜਾਂਦੀਆਂ ਨੇ
ਦਰ-ਅਸਲ ਧੀਆਂ ਵਿਚ
ਕਦੀ-ਕਦੀ ਉਹ ਆਪ
ਜਿਉਂ ਲੈਂਦੀਆ ਨੇ
ਅਪਣੇ ਸੁਪਨਿਆਂ ਨੂੰ
ਪਿਛਾਣ ਲੈਂਦੀਆ ਨੇ
ਆਪਣੀ ਉਮਰੋਂ ਛੋਟੀਆਂ
ਹੋ ਆਪਣੀ ਧੀ ਆਪ
ਬਣ ਬਹਿੰਦੀਆਂ ਨੇ
ਕਿੰਨੇ ਰੰਗ ਬਦਲਦੇ ਹਨ
ਜੀਵਨ ਵਿੱਚ
ਸੂਟਾਂ ਦੇ
ਚੁੰਨੀਆਂ ਦੇ
ਮੌਸਮਾਂ ਦੇ
ਪਰ ਇਸਤਰੀ ਦਾ ਕਿਰਦਾਰ
ਨਹੀਂ ਬਦਲਦਾ
ਉਹਦੇ ਚਾਓ ਵੀ ਨਹੀਂ
ਬਦਲਦੇ
ਹਾਂ ਮਰ ਜਾਂਦੇ ਜ਼ਰੂਰ ਜਾਂਦੇ ਨੇ।

Real Estate