ਫਾਂਸੀ ਦੀ ਸਜ਼ਾ ਦੇ ਨੇੜੇ ਦੋਸ਼ੀ ਪਾ ਰਹੇ ਹਨ ਵਾਰ-ਵਾਰ ਪਟੀਸ਼ਨਾਂ , ਇੱਕ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ !

725

ਸਾਲ 2012 ’ਚ ਦਿੱਲੀ ਵਿਖੇ ਹੋਏ ਬਹੁ–ਚਰਚਿਤ ਸਮੂਹਕ ਬਲਾਤਕਾਰ–ਕਤਲ ਕਾਂਡ ’ਚ ਚਾਰੇ ਦੋਸ਼ੀਆਂ ਨੂੰ ਅਦਾਲਤ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ। ਰਾਸ਼ਟਰਪਤੀ ਵੱਲੋਂ ਰੱਦ ਕੀਤੀ ਗਈ ਰਹਿਮ ਦੀ ਪਟੀਸ਼ਨ ਵਿਰੁੱਧ ਦੋਸ਼ੀ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ’ਚ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ’ਤੇ ਤਿੰਨ ਜੱਜਾਂ ਦਾ ਬੈਂਚ ਅੱਜ ਮੰਗਲਵਾਰ ਦੁਪਹਿਰ ਸਾਢੇ 12 ਵਜੇ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਚਾਰ ਵਿੱਚੋਂ ਇੱਕ ਦੋਸ਼ੀ ਪਵਨ ਦੇ ਪਿਤਾ ਦੀ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਵਿੱਚ ਇਕਲੌਤੇ ਗਵਾਹ ਦੀ ਭਰੋਸੇਯੋਗਤਾ ਉੱਤੇ ਸੁਆਲ ਉਠਾਇਆ ਗਿਆ ਸੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਇੱਕ ਫ਼ਰਵਰੀ ਦਾ ਡੈੱਥ ਵਾਰੰਟ ਜਾਰੀ ਕੀਤਾ ਹੋਇਆ ਹੈ। ਫਾਂਸੀ ਦੀ ਸਜ਼ਾ ਨੂੰ ਟਾਲਣ ਲਈ ਸਾਰੇ ਦੋਸ਼ੀ ਇੱਕ–ਇੱਕ ਕਰ ਕੇ ਅਦਾਲਤ ਵਿੱਚ ਕੋਈ ਨਾ ਕੋਈ ਪਟੀਸ਼ਨ ਦਾਖ਼ਲ ਕਰ ਰਹੇ ਹਨ। ਚਾਰੇ ਦੋਸ਼ੀਆਂ ਨੂੰ ਇੱਕ ਫ਼ਰਵਰੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨੂੰ ਵੇਖਦਿਆਂ ਜੇਲ੍ਹ ਪ੍ਰਸ਼ਾਸਨ ਖ਼ਾਸ ਨਿਗਰਾਨੀ ਵਰਤ ਰਿਹਾ ਹੈ। ਚਾਰੇ ਦੋਸ਼ੀਆਂ ਮੁਕੇਸ਼ ਸਿੰਘ, ਪਵਨ ਕੁਮਾਰ ਗੁਪਤਾ, ਅਕਸ਼ੇ ਠਾਕੁਰ ਤੇ ਵਿਨੇ ਸ਼ਰਮਾ ਨੂੰ ਤਿਹਾੜ ਦੀ ਜੇਲ੍ਹ ਨੰਬਰ ਤਿੰਨ ਵਿੱਚ 16 ਜਨਵਰੀ ਨੂੰ ਲਿਆਂਦਾ ਗਿਆ; ਜਿੱਥੇ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਹੈ।

Real Estate