ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਵੱਲੋਂ ਅਗਲੀਆਂ ਆਮ ਚੋਣਾਂ 19 ਸਤੰਬਰ ਨੂੰ ਕਰਾਉਣ ਦਾ ਐਲਾਨ

ਔਕਲੈਂਡ 28 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਜਿੱਥੇ ਪਹਿਲੀ ਵਾਰ 1853 ਦੇ ਵਿਚ ਰਾਸ਼ਟਰੀ ਚੋਣਾਂ ਹੋਈਆਂ ਸਨ ਅਤੇ 1893 ਦੇ ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ ਸੀ, ਇਸ ਸਾਲ ਆਪਣੀ 53ਵੀਂ ਪਾਰਲੀਮੈਂਟ ਦੀਆਂ ਚੋਣਾਂ 19 ਸਤੰਬਰ ਨੂੰ ਕਰਵਾ ਰਿਹਾ ਹੈ। ਇਸਦਾ ਐਲਾਨ ਅੱਜ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕੀਤਾ। ਕੁੱਲ 120 ਮੈਬਰ ਪਾਰਲੀਮੈਟ ਵੋਟਾਂ ਦੇ ਫਰਕ ਨਾਲ ਚੁਣੇ ਜਾਂਦੇ ਹਨ ਜਦ ਕਿ ਬਾਕੀ ਦੇ ਲਿਸਟ ਐਮ। ਪੀ। ਪਾਰਟੀ ਵੋਟ ਦੇ ਅਧਾਰ ਉਤੇ ਚੁਣੇ ਜਾਂਦੇ ਹਨ। 2008 ਦੇ ਵਿਚ ਇਥੇ ਪਹਿਲੀ ਵਾਰ ਸਿੱਖ ਸਾਂਸਦ ਸ। ਕੰਵਲਜੀਤ ਸਿੰਘ ਲਿਸਟ ਐਮ। ਪੀ। ਵਜੋਂ ਪਾਰਲੀਮੈਂਟ ਦੇ ਵਿਚ ਦਾਖਲ ਹੋਏ ਸਨ ਅਤੇ ਲਗਾਤਾਰ 12 ਸਾਲ ਤੋਂ ਭਾਰਤੀਆਂ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ ਡਾ। ਪਰਮਜੀਤ ਕੌਰ ਪਰਮਾਰ ਅਤੇ ਪ੍ਰਿਅੰਕਾ ਰਾਧਾਕ੍ਰਿਸ਼ਨਾ ਵੀ ਮੌਜੂਦਾ ਲਿਸਟ ਐਮ। ਪੀ। ਹਨ।
ਆ ਰਹੀਆਂ ਚੋਣਾਂ ਦੇ ਵਿਚ ਭਾਰਤੀ ਲੋਕਾਂ ਦਾ ਵੀ ਖਾਸ ਮਹੱਤਵ ਰਹੇਗਾ ਕਿਉਂਕਿ ਇਥੇ ਲਗਪਗ 2 ਲੱਖ ਦੇ ਕਰੀਬ ਭਾਰਤੀ ਭਾਈਚਾਰਾ ਰਹਿੰਦਾ ਹੈ। ਮੌਜੂਦਾ ਪਾਰਲੀਮੈਂਟ ਦਾ ਆਖਰੀ ਸੈਸ਼ਨ 6 ਅਗਸਤ ਨੂੰ ਹੋਵੇਗਾ ਅਤੇ 12 ਅਗਸਤ ਨੂੰ ਪਾਰਲੀਮੈਂਟ ਭੰਗ ਕਰ ਦਿੱਤੀ ਜਾਣੀ ਹੈ। ਸੋ ਚੋਣਾਂ ਆ ਗਈਆਂ ਹਨ ਜੋ ਤੈਅ ਕਰਨਗੀਆਂ ਕਿ ਅਗਲੀ ਵਾਰ ਕਿਹੜੀ ਪਾਰਟੀ ਦੇਸ਼ ਦੀ ਵਾਗਡੋਰ ਸੰਭਾਲਦੀ ਹੈ।

Real Estate