ਡੁਨੀਡਨ-2020 : ਆ ਰਹੀਆਂ ਨੇ ਮਾਸਟਰਜ਼ ਖੇਡਾਂ-ਜਾ ਰਹੇ ਨੇ ਸਾਡੇ ਮਾਸਟਰਜ਼

2529

ਕਈ ਸੋਨ ਤਮਗਿਆ ਦੇ ਜੇਤੂ 83 ਸਾਲਾ ਸ ਜਗਜੀਤ ਸਿੰਘ ਕਥੂਰੀਆ ਨੇ ਤਿਆਰ ਕਰ ਲਈ ਹੁਣ ਆਪਣੀ ਹੀ ਟੀਮ
ਭਾਗ ਲੈਣਗੇ ਪਾਲ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਬਜ਼ਾਜ ਤੇ ਜ਼ੋਰਾਵਰ ਸਿੰਘ
ਔਕਲੈਂਡ 28 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀਆਂ ਮਾਸਟਰਜ਼ ਖੇਡਾਂ 31ਵੇਂ ਸਾਲ ਦੇ ਵਿਚ ਪ੍ਰਵੇਸ਼ ਕਰ ਰਹੀਆਂ ਹਨ। ਇਸ ਵਾਰ ਇਹ ਖੇਡਾਂ ਡੁਨੀਡਨ ਸ਼ਹਿਰ ਜਿੱਥੇ 1995 ਤੋਂ 2004 ਤੱਕ ਸੁਖਵਿੰਦਰ ਕੌਰ ਸੁੱਖੀ ਮੇਅਰ ਰਹਿ ਚੁੱਕੀ ਹੈ, ਵਿਖੇ 1 ਤੋਂ 9 ਫਰਵਰੀ ਤੱਕ ਹੋ ਰਹੀਆਂ ਹਨ। 60 ਤੋਂ ਵੱਧ ਖੇਡਾਂ ਇਥੇ ਹੋਣ ਜਾ ਰਹੀਆਂ ਜਿਨ੍ਹਾਂ ਦੇ ਵਿਚ 18 ਤੋਂ 95 ਸਾਲ ਜਾਂ ਇਸ ਤੋਂ ਵੀ ਵੱਧ ਉਮਰ ਦੇ ਖਿਡਾਰੀ ਭਾਗ ਲੈਣਗੇ। ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਇਨ੍ਹਾਂ ਖੇਡਾਂ ਦੇ ਵਿਚ ਬਹੁਤ ਸਾਰੇ ਪੰਜਾਬੀ ਭਾਗ ਲੈ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ 83 ਸਾਲਾ ਸ। ਜਗਜੀਤ ਸਿੰਘ ਕਥੂਰੀਆ ਜਿਨ੍ਹਾਂ ਨੇ ਮਾਤਾ ਮਾਨ ਕੌਰ ਨੂੰ ਵੇਖ ਕੇ ਦੌੜਣਾ ਸ਼ੁਰੂ ਕੀਤਾ ਸੀ ਇਸ ਵਾਰ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਇਨ੍ਹਾਂ ਖੇਡਾਂ ਦੇ ਵਿਚ ਭਾਗ ਲੈਣ ਜਾ ਰਹੇ ਹਨ। 30ਵੀਂ ਮਾਸਟਰਜ਼ ਖੇਡਾਂ ਦੇ ਵਿਚ ਸ। ਜਗੀਜਤ ਸਿੰਘ ਕਥੂਰੀਆ ਹੋਰਾਂ ਨੇ ਤਿੰਨ ਖੇਡਾਂ ਦੇ ਵਿਚ ਭਾਗ ਲਿਆ ਸੀ। ‘ਟ੍ਰਿਪਲ ਜੰਪ’ ਦੇ ਵਿਚ ਉਨ੍ਹਾਂ 4।55 ਮੀਟਰ ਲੰਬਾ ਜੰਪ ਲਗਾ ਕੇ ਸੋਨੇ ਦਾ ਤਮਗਾ ਜਿੱਤਿਆ ਸੀ, ਤਿੰਨ ਕਿਲੋਮੀਟਰ ਪੈਦਲ ਚੱਲਣ ਦਾ ਸਫਰ ਉਨ੍ਹਾਂ 25।13 ਮਿੰਟ ਦੇ ਵਿਚ ਮੁਕਾ ਕੇ ਚਾਂਦੀ ਦਾ ਤਮਗਾ ਜਿਤਿਆ ਅਤੇ 60 ਮੀਟਰ ਦੌੜ ਦੇ ਵਿਚ ਉਹ ਚੌਥੇ ਨੰਬਰ ਉਤੇ ਆਏ ਸਨ। ਓਸ਼ੀਆਨਾ ਖੇਡਾਂ ਆਟਰੇਲੀਆ ਦੇ ਵਿਚ ਵੀ ਉਨ੍ਹਾਂ ਦੋ ਚਾਂਦੀ ਦੇ ਤਮਗੇ ਜਿੱਤ ਕੇ ਪਰਤੇ ਸਨ।
ਸੋ ਇਨ੍ਹਾਂ ਦੇ ਉਦਮ ਅਤੇ ਸ਼ਕਤੀ ਨੂੰ ਵੇਖ ਕੇ ਹੁਣ ਨਿਊਜ਼ੀਲੈਂਡ ਤੋਂ ਸ। ਪਾਲ ਸਿੰਘ ਗਿੱਲ, ਸੁਰਿੰਦਰਪਾਲ ਸਿੰਘ ਬਜਾਜ ਅਤੇ ਸ। ਜੋਰਾਵਾਰ ਸਿੰਘ ਵੀ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਜਾ ਰਹੇ ਹਨ।
ਪਾਲ ਸਿੰਘ ਗਿੱਲ (65) ਪਿੰਡ ਮੁਗਲ ਮਾਜਰੀ (ਰੋਪੜ) ਨਾਲ ਸਬੰਧ ਰੱਖਦੇ ਹਨ ਪਰ ਖਰੜ ਨਿਵਾਸੀ ਹਨ। ਫੌਜ ਰਾਹੀਂ ਦੇਸ਼ ਦੀ ਸੇਵਾ ਕਰਨ ਵਾਲੇ, ਫਿਰ ਪਾਸਪੋਰਟ ਦਫਤਰ ਚੰਡੀਗੜ੍ਹ ਦੇ ਵਿਚ ਸੁਪਰਡੈਂਟ ਰਿਟਾਇਰਡ ਇਸ ਖਿਡਾਰੀ ਨੂੰ ਸਿਹਤ ਪ੍ਰਤੀ ਕਾਫੀ ਜਾਗੂਰਿਕਤਾ ਹੈ। ਸੰਨ 2012 ਤੋਂ ਇਥੇ ਪਰਿਵਾਰ ਦੇ ਨਾਲ ਰਹਿ ਰਹੇ ਹਨ ਤੇ ਪਹਿਲੀ ਵਾਰ ਇਥੇ ਮਾਸਟਰਜ਼ ਖੇਡਾਂ ਦੇ ਵਿਚ ਜਾ ਰਹੇ ਹਨ ਤੇ ਉਹ 5 ਕਿਲੋਮੀਟਰ ਅਤੇ 10 ਕਿਲੋਮੀਟਰ ਪੈਦਲ ਸਫਰ ਦੇ ਮੁਕਾਬਲੇ ਵਿਚ ਭਾਗ ਲੈਣਗੇ।
ਸੁਰਿੰਦਰਪਾਲ ਸਿੰਘ ਬਜਾਜ (76) ਖਾਲਸਾ ਹਾਈ ਸਕੂਲ ਜਲੰਧਰ ਅਤੇ ਡੀ।ਏ।ਵੀ। ਕਾਲਜ ਦੇ ਪੜ੍ਹੇ ਲਿਖੇ ਹਨ। ਸਕੂਲ ਦੀ ਹਾਕੀ ਟੀਮ ਦੇ ਉਹ ਕੈਪਟਨ ਸਨ। ਐਨ।ਸੀ।ਸੀ। ਦੇ ਵਿਚ ਉਹ ਮੋਹਰੀ ਰਹੇ ਹਨ। ਜਲੰਧਰ ਵਿਖੇ ਉਨ੍ਹਾਂ ਦਾ ਪਲਾਸਟਿਕ ਪਾਈਪ ਬਨਾਉਣ ਦਾ ਬਿਜਨਸ ਸੀ। 2009 ਤੋਂ ਉਹ ਇਥੇ ਆਪਣੇ ਛੋਟੇ ਪੁੱਤਰ ਕੋਲ ਰਹਿ ਰਹੇ ਹਨ। ਮਾਸਟਰਜ਼ ਗੇਮਾਂ ਦੇ ਵਿਚ ਉਹ 100, 200 ਮੀਟਰ ਦੌੜ, ਡਿਸਕਸ ਥ੍ਰੋਅ ਅਤੇ ਲੌਂਗ ਜੰਪ ਵਿਚ ਭਾਗ ਲੈਣਗੇ।
ਸ। ਜੋਰਾਵਰ ਸਿੰਘ (65) ਸਰੀਰਕ ਸਿੱਖਿਆ ਦੇ ਅਧਿਆਪਕ ਰਹਿ ਚੁੱਕੇ ਹਨ। ਦਿੱਲੀ ਨਿਵਾਸੀ ਹਨ ਪਰ ਜੱਦੀ ਪਿੰਡ ਹਿਆਤਪੁਰ ਰੁੜਕੀ (ਨਵਾਂਸ਼ਹਿਰ) ਹੈ। ਆਪ 2010 ਤੋਂ ਇਥੇ ਆਪਣੇ ਪਰਿਵਾਰ ਕੋਲ ਰਹਿ ਰਹੇ ਹਨ। ਇਨ੍ਹਾਂ ਖੇਡਾਂ ਦੇ ਵਿਚ 100 ਮੀਟਰ, ਲੌਂਗ ਜੰਪ ਅਤੇ ਸ਼ਾਟਪੁੱਟ ਦੇ ਵਿਚ ਪਹਿਲੀ ਵਾਰ ਭਾਗ ਲੈ ਰਹੇ ਹਨ। ਇਨ੍ਹਾਂ ਚਾਰਾਂ ਸਾਡੇ ਖਿਡਾਰੀਆਂ ਲਈ ਸ਼ੁੱਭ ਕਾਮਨਾਵਾਂ।!

Real Estate