ਕੈਪਟਨ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਦਿੱਤੀ ਸੀ ਕਾਰ – ਸੁਖਬੀਰ

687

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਏਏ ਦੇ ਵਿਰੋਧ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਜੀਵਨੀ ਪੜ੍ਹਨ ਲਈ ਇਕ ਪੱਤਰ ਭੇਜਿਆ ਸੀ। ਕੈਪਟਨ ਦੀ ਇਸ ਚਿੱਠੀ ਸਬੰਧੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਾਹਿਬ ਆਪ ਹਿਟਲਰ ਤੋਂ ਤੋਹਫ਼ੇ ਵਸੂਲਦੇ ਰਹੇ ਹਨ ਜਦਕਿ ਹੁਣ ਸਾਨੂੰ ਹਿਟਲਰ ਸਬੰਧੀ ਚਿੱਠੀਆਂ ਭੇਜ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੇ ਬਜ਼ੁਰਗਾਂ ਨੂੰ ਹਿਟਲਰ ਨੇ ਰੋਜ਼ ਵੁਆਇਜ਼ ਕਾਰ ਤੋਹਫ਼ੇ ਵਜੋਂ ਦਿਤੀ ਸੀ। ਇਸ ਦੀ ਤਸਵੀਰ ਗੂਗਲ ‘ਤੇ ਵੀ ਮੌਜੂਦ ਹੈ।
ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਵਾਅਦੇ ਪੂਰੇ ਕਰਨ ਲਈ ਲੋਕਾਂ ਨੂੰ ਤਰੀਕਾਂ ਦਿਤੀਆਂ ਜਾ ਰਹੀਆਂ ਹਨ। ਪਰ ਹੁਣ ਜਨਤਾ ਨੇ ਵੀ ਇਨ੍ਹਾਂ ਦੇ ਦੋ ਸਾਲ ਬਾਅਦ ਖ਼ਾਤਮੇ ਦੀ ਤਰੀਕ ਪੱਕੀ ਕਰਨ ਦਾ ਮੰਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸੋਚ ਕੇਵਲ ਗਾਂਧੀ ਪਰਿਵਾਰ ਤਕ ਸੀਮਤ ਹੈ ਤੇ ਉਹ ਅਪਣੀ ਕੁਰਸੀ ਬਚਾਉਣ ‘ਚ ਲੱਗੇ ਹੋਏ ਹਨ।

Real Estate