ਬਾਸਕੇਟਬਾਲ ਸਟਾਰ ਖਿਡਾਰੀ ਦੀ ਉਸ ਦੀ ਧੀ ਸਮੇਤ ਹੈਲੀਕਾਪਟਰ ਹਾਦਸੇ ‘ਚ ਮੌਤ

2153

ਰਿਟਾਇਰਡ ਬਾਸਕੇਟਬਾਲ ਸਟਾਰ ਖਿਡਾਰੀ ਕੋਬੀ ਬ੍ਰਾਇੰਟ ਤੇ ਉਸ ਦੀ ਬੇਟੀ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਹੈ। ਇਹ ਹਾਦਸਾ ਕੈਲੀਫੋਰਨਿਆ ਦੇ ਕੈਲਾਬੈਸਸ ‘ਚ ਹੋਇਆ, ਜਿਸ ‘ਚ ਕੋਬੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਕੋਬੀ ਬ੍ਰਾਇੰਟ ਬਾਸਕੇਟਬਾਲ ਦੀ ਦੁਨਿਆ ‘ਚ ਸਭ ਤੋਂ ਵੱਡੇ ਨਾਂਵਾਂ ‘ਚੋਂ ਇੱਕ ਹਨ। ਕੋਬੀ ਐਨਬੀਏ ‘ਚ 20 ਸਾਲ ਰਹੇ ਅਤੇ ਇਸ ਦੌਰਾਨ 5 ਚੈਂਪਿਅਨਸ਼ਿਪ ਆਪਣੇ ਨਾਂ ਕੀਤੀਆਂ। 18 ਵਾਰ ਉਨ੍ਹਾਂ ਨੂੰ ਆਲ ਸਟਾਰ ਨਾਮ ਦਿੱਤਾ ਗਿਆ। ਸਾਲ 2016 ‘ਚ ਐਨਬੀਏ ਦੇ ਤੀਸਰੇ ਸਭ ਤੋਂ ਵੱਡੇ ਆਲ ਟਾਇਮ ਸਕੋਰਰ ਵਜੋਂ ਰਿਟਾਇਰ ਹੋਏ। ਕੋਬੀ ਬ੍ਰਾਇੰਟ ਨੇ 2008 ਤੇ 2012 ਓਲੰਪਿਕਸ ‘ਚ ਯੂਐਸਏ ਟੀਮ ਦੇ ਲਈ ਦੋ ਸੋਨੇ ਦੇ ਮੈਡਲ ਵੀ ਜਿੱਤੇ ਸੀ। ਕੋਬੀ ਬ੍ਰਾਇੰਟ ਦੀ ਮੌਤ ‘ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ।

Real Estate