ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਪਹੁੰਚੇ ਕਾਂਗਰਸੀ ਹੋਏ ਛਿੱਤਰੋ-ਛਿੱਤਰੀ ! -(ਵੀਡੀਓ)

702

ਭਾਰਤ ‘ਚ ਮਨਾਏ ਗਏ 71ਵੇਂ ਗਣਤੰਤਰ ਦਿਵਸ ਮੌਕੇ ਮੱਧ ਪ੍ਰਦੇਸ਼ ‘ਚ ਸੱਤਾਧਾਰੀ ਕਾਂਗਰਸੀ ਪਾਰਟੀ ਦੇ ਦੋ ਲੀਡਰ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਲੜ ਪਏ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਉਨ੍ਹਾਂ ਵੱਲੋਂ ਇੱਕ ਦੂਜੇ ‘ਤੇ ਹੱਥ ਵੀ ਚੁੱਕਿਆ ਗਿਆ। ਇਹ ਮਾਮਲਾ ਇੰਦੌਰ ਦਾ ਹੈ ਜਿੱਥੇ ਝੰਡਾ ਲਹਿਰਉਣ ਦੀ ਰਸਮ ਹੋਣੀ ਸੀ ਕਿ ਉਸ ਸਮੇਂ ਕਾਂਗਰਸੀ ਲੀਡਰ ਦੇਵੇਂਦਰ ਸਿੰਘ ਯਾਦਵ ਅਤੇ ਚੰਦੂ ਕੁੰਜੀਰ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਅਤੇ ਦੋਵਾਂ ਨੂੰ ਉੱਥੇ ਮੌਜ਼ੂਦ ਲੀਡਰਾਂ ਅਤੇ ਪੁਲਿਸ ਵੱਲੋਂ ਸ਼ਾਂਤ ਕਰਵਾਇਆ ਗਿਆ। ਪਰ ਇਹ ਲੜਾਈ ਕਿਉਂ ਹੋਈ ਇਸ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ।

Real Estate