ਅਮਰੀਕੀ ਸਫਾਰਤਖਾਨੇ ਨੇੜੇ ਈਰਾਨ ਦਾ ਇੱਕ ਹੋਰ ਹਮਲਾ

1858

ਅਮਰੀਕਾ ਵੱਲੋਂ ਕੀਤੀ ਗਈ ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਇਰਾਕ ‘ਚ ਅਮਰੀਕੀ ਸਫਾਰਤਖਾਨੇ ਨੇੜੇ 5 ਰਾਕੇਟ ਦਾਗੇ ਗਏ ਹਨ। ਇਸ ਮਹੀਨੇ ਅਮਰੀਕੀ ਸਫਾਰਤਖਾਨੇ ਨੇੜੇ ਇਹ ਚੌਥਾ ਹਮਲਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਈਰਾਨ ਨੇ ਕੀਤਾ ਹੈ। ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਵੀ ਈਰਾਨ ਨੇ ਅਜਿਹੀ ਹੀ ਬਦਲੇ ਦੀ ਕਾਰਵਾਈ ਕੀਤੀ ਸੀ। ਈਰਾਨ ਨੇ ਇਰਾਕ ‘ਚ ਅਮਰੀਕੀ ਫੌਜੀ ਟਿਕਾਣਿਆਂ ਉੱਤੇ ਹਮਲਾ ਕੀਤਾ ਸੀ। ਪਹਿਲਾਂ ਅਮਰੀਕਾ ਨੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ‘ਚ ਮੰਨਿਆ ਸੀ ਕਿ ਇਸ ਹਮਲੇ ‘ਚ ਇਸ ਦੇ 34 ਫੌਜੀ ਜ਼ਖ਼ਮੀ ਹੋਏ ਸਨ। 20 ਜਨਵਰੀ ਨੂੰ ਵੀ ਇਰਾਕ ‘ਚ ਅਮਰੀਕੀ ਸਫਾਰਤਖਾਨੇ ਨੇੜੇ ਰਾਕੇਟ ਦਾਗੇ ਸਨ। ਅਮਰੀਕੀ ਸਫਾਰਤਖਾਨਾ ਬਗਦਾਦ ਦੇ ਮੱਧ ‘ਚ ਹੈ ਅਤੇ ਇਸ ਦੇ ਆਸਪਾਸ ਸਰਕਾਰੀ ਇਮਾਰਤਾਂ ਹਨ। 7 ਜਨਵਰੀ ਨੂੰ ਵੀ ਈਰਾਨ ਨੇ ਇਰਾਕ ‘ਚ 22 ਮਿਸਾਈਲਾਂ ਦਾਗੀਆਂ ਸਨ।

Real Estate