ਅਮਰੀਕਾ- ਹੈਲੀਕਾਪਟਰ ਹਾਦਸੇ ਦੀ ਭੇਂਟ ਚੜਿਆ ਦੋ ਵਾਰ ਉਲੰਪਿਕ ਚੈਪੀਅਨ

ਮਰੀਕੀ ਬਾਸਕਟਬਾਲ ਲੀਗ ‘ਐਨਬੀਏ’ ਦੇ ਸਿਰਕੱਢ ਖਿਡਾਰੀ ਕੋਬੀ ਬਰਾਇਨ ਅਤੇ ਉਹਨਾਂ ਦੀ ਧੀ ਕੈਲੇਫੋਰਨੀਆ ‘ਚ ਇੱਕ ਹੈਲੀਕਾਪਟਰ ਹਾਦਸੇ ‘ਚ ਮਾਰੇ ਗਏ । ਬਰਾਇਨ , ਐਤਵਾਰ ਨੂੰ ਆਪਣੇ ਨਿੱਜੀ ਹੈਲੀਕਾਪਟਰ ਸਫ਼ਰ ਕਰ ਰਹੇ । ਜਹਾਜ਼ ਵਿੱਚ ਉਹਨਾਂ ਦੀ 13 ਸਾਲ ਦੀ ਬੇਟੀ ਗਿਆਨਾ ਅਤੇ ਖੇਡ ਸਟਾਫ ਦੇ 7 ਹੋਰ ਮੈਂਬਰ ਵੀ ਸਵਾਰ ਸਨ ।
ਪੁਲੀਸ ਮੁਤਾਬਿਕ ਕੈਲਾਬਸਾਸ ਵਿੱਚ ਹੈਲੀਕਾਪਟਰ ਦੇ ਸੰਤੁਲਨ ਹਿੱਲ ਗਿਆ ਜਿਸ ਕਾਰਨ ਉਹ ਹੇਠਾਂ ਡਿੱਗਦੇ ਸਾਰ ਇੱਕ ਧਮਾਕੇ ‘ਚ ਤਬਾਹ ਹੋ ਗਿਆ । ਨਤੀਜੇ ਵਜੋਂ ਸਾਰੇ ਯਾਤਰੀ ਮਾਰੇ ਗਏ।
ਕੋਬੀ ਬਰਾਇਨ ਕੌਣ ਸੀ ,
ਕੋਬੀ ਬਰਾਇਨ ਨੇ ਬਾਸਕਟਬਾਲ ਖਿਡਾਰੀ ਦੇ ਤੌਰ ‘ਤੇ ਆਪਣੇ ਕਰੀਅਰ ਦੇ 20 ਸਾਲ ਲਾਸ ਏਜਲਸ ਲੇਕਸ ਟੀਮ ਨਾਲ ਬਿਤਾਏ । ਇਸ ਦੌਰਾਨ ਉਸਨੇ ਟੀਮ ਨੂੰ 5 ਵਾਰ ਚੈਪੀਂਅਨ ਬਣਾਇਆ । ਉਹ ਖੁਦ 2008 ਵਿੱਚ ਐਨਬੀਏ ਦੇ ਸਭ ਤੋਂ ਮਹਿੰਗੇ ਖਿਡਾਰੀ (ਐਮਬੀਪੀ) ਰਹੇ । ਇਸ ਤੋਂ ਬਿਨਾ ਦੋ ਵਾਰ ਫਾਇਨਲਜ ਵਿੱਚ ਐਮਬੀਪੀ ਚੁਣੇ ਗਏ।ਬਰਾਇਨ ਨੇ ਅਮਰੀਕੀ ਟੀਮ ਵਿੱਚ ਦੋ ਵਾਰ ਉਲੰਪਿਕ ‘ਚ ਹਿੱਸਾ ਲਿਆ ।
ਉਸਦਾ ਦਾ ਯਾਦਗਾਰੀ ਮੈਚ 2006 ਵਿੱਚ ਟੋਰਾਂਟੋ ਰੈਪਟਰਸ ਦੇ ਖਿਲਾਫ਼ ਸੀ , ਜਦੋ ਉਸਨੇ ਲਾਸ ਏਜਲਸ ਲੇਕਸ ਵੱਲੋਂ 81 ਪੁਆਇੰਟ ਸਕੋਰ ਕੀਤੇ ਸਨ । ਉਹ ਅਪਰੈਲ 2016 ਵਿੱਚ ਪ੍ਰੋਫੈਸ਼ਨਲ ਕਰੀਅਰ ਤੋਂ ਸੇਵਾਮੁਕਤ ਹੋ ਗਏ ਸਨ।

Real Estate