ਅਕਾਲੀ ਆਗੂ ਵਲਟੋਹਾ ਵਿਰੁੱਧ ਕਤਲ ਕੇਸ ਮਾਮਲੇ ‘ਚ ਅਦਾਲਤੀ ਕਾਰਵਾਈ ਸ਼ੁਰੂ

1034

ਸਾਬਕਾ ਖਾੜਕੂ ਤੇ ਅਕਾਲੀ ਦਲ (ਬਾਦਲ) ਦੀ ਸਰਕਾਰ ‘ਚ ਮੰਤਰੀ ਰਹੇ ਵਿਰਸਾ ਸਿੰਘ ਵਲਟੋਹਾ ਵਿਰੁੱਧ 37 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਤਰਨਤਾਰਨ ਦੀ ਅਦਾਲਤ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਤਰਨਤਾਰਨ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸ੍ਰੀਮਤੀ ਪਰਮਜੀਤ ਕੌਰ ਨੇ ਇਸ ਸਬੰਧੀ ਬੀਤੀ 17 ਜਨਵਰੀ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਇਸ ਮਾਮਲੇ ਦੀ ਅਗਲੇਰੀ ਸੁਣਵਾਈ ਹੁਣ 14 ਫ਼ਰਵਰੀ, 2020 ਨੂੰ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਪੁਲਿਸ ਨੇ 36 ਵਰ੍ਹੇ ਪੁਰਾਣੇ ਇੱਕ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ ਆਪਣੇ 7 ਅਧਿਕਾਰੀਆਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਇਸ ਜਾਂਚ ਦੌਰਾਨ ਇਹ ਪਤਾ ਲਾਇਆ ਜਾਣਾ ਸੀ ਕਿ ਆਖ਼ਰ 1983 ’ਚ ਪੱਟੀ ਵਿਖੇ ਹੋਏ ਡਾਕਟਰ ਸੁਦਰਸ਼ਨ ਕੁਮਾਰ ਤ੍ਰੇਹਨ ਦੇ ਕਤਲ ਦੇ ਮਾਮਲੇ ਵਿੱਚ ਦੋ ਵਾਰ ਅਕਾਲੀ ਵਿਧਾਇਕ ਰਹੇ ਵਿਰਸਾ ਸਿੰਘ ਵਲਟੋਹਾ ਵਿਰੁੱਧ ਸਾਢੇ ਤਿੰਨ ਦਹਾਕਿਆਂ ਤੱਕ ਚਲਾਨ ਕਿਉਂ ਪੇਸ਼ ਨਹੀ਼ ਕੀਤਾ ਗਿਆ (ਭਾਵ ਚਾਰਜਸ਼ੀਟ ਕਿਉਂ ਦਾਇਰ ਨਹੀਂ ਹੋਈ)। ਪੱਟੀ ਤਦ ਅੰਮ੍ਰਿਤਸਰ ਜ਼ਿਲ੍ਹੇ ’ਚ ਹੁੰਦਾ ਸੀ ਪਰ ਹੁਣ ਇਹ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ। ਪੁਲਿਸ ਨੇ ਕਦੇ ਵੀ ਇਸ ਕਤਲ–ਕੇਸ ਨੂੰ ਤਣ–ਪੱਤਣ ਨਹੀਂ ਲਾਇਆ।ਜਾਂਚ ਦੇ ਹੁਕਮ ਵੀ ਸਿਰਫ਼ 14 ਜਨਵਰੀ, 2019 ਨੂੰ ਤਰਨ ਤਾਰਨ ਦੇ ਐੱਸਐੱਸਪੀ ਵੱਲੋਂ ਗਠਤ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਦੇ ਆਧਾਰ ਉੱਤੇ ਦਿੱਤੇ ਗਏ ਸਨ। ਤਰਨ ਤਾਰਨ ਦੇ ਐੱਸਪੀ ਗੁਰਨਾਮ ਸਿੰਘ ਗਿੱਲ ਇਸ ਮਾਮਲੇ ਦੀ ਜਾਂਚ ਕਰਦੇ ਰਹੇ ਹਨ।ਸਿੱਟ ਨੇ ਆਪਣੀ ਰਿਪੋਰਟ ਵਿੱਚ ਜਾਂਚ ਅਧਿਕਾਰੀਆਂ (ਐੱਸਐੱਚਓਜ਼) ਸਬ–ਇੰਸਪੈਕਟਰਜ਼ ਮੇਜਰ ਸਿੰਘ, ਰਾਮ ਨਾਥ, ਪੂਰਨ ਸਿੰਘ, ਸੀਤਾ ਰਾਮ, ਗੁਰਵਿੰਦਰ ਸਿੰਘ, ਇੰਸਪੈਕਟਰਜ਼ ਹਰਭਜਨ ਲਾਲ ਤੇ ਹਰਜੀਤ ਸਿੰਘ ਨੂੰ ਡਿਊਟੀ ਤੋਂ ਕੋਤਾਹੀ ਵਰਤਣ ਲਈ ਜ਼ਿੰਮੇਵਾਰ ਠਹਿਰਾਇਆ ਹੋਇਆ ਹੈ। ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ਼ਆਈਆਰ ਤਾਂ ਭਾਵੇਂ ਕਤਲ ਵਾਲੇ ਦਿਨ ਹੀ ਦਰਜ ਕਰ ਲਈ ਗਈ ਸੀ ਪਰ ਵਲਟੋਹਾ ਵਿਰੁੱਧ ਚਲਾਨ ਪੇਸ਼ ਕਰਨ ਨੂੰ ਪੁਲਿਸ ਨੂੰ 36 ਸਾਲ ਲੱਗ ਗਏ ਸਨ। ਚਲਾਨ ਪੱਟੀ ਅਦਾਲਤ ਵਿੱਚ 1 ਫ਼ਰਵਰੀ, 2019 ਨੂੰ ਕਾਨੂੰਨ ਦੀਆਂ ਵਿਭਿੰਨ ਧਾਰਾਵਾਂ ਅਧੀਨ ਪੇਸ਼ ਕੀਤਾ ਗਿਆ ਸੀ। 22 ਅਕਤੂਬਰ, 1984 ਨੂੰ ਵਿਰਸਾ ਸਿੰਘ ਵਲਟੋਹਾ ਨੂੰ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਬਣਾਇਆ ਗਿਆ ਸੀ। ਇਸ ਕਤਲ ਕੇਸ ਵਿੱਚ ਤਦ ਪੱਟੀ ਦੇ ਮੋਹਨ ਸਿੰਘ, ਧਾਰੀਵਾਲ ਦੇ ਅਜੀਤ ਸਿੰਘ, ਧਾਰੀਵਾਲ ਦੇ ਹੀ ਹਰਦੇਵ ਸਿੰਘ, ਭੂਰੇ ਕੋਨੇ ਦੇ ਬਲਦੇਵ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਮੁਲਜ਼ਮ ਬਣਾਇਆ ਗਿਆ ਸੀ। ਹਰਦੇਵ ਸਿੰਘ ਦੀ ਗ੍ਰਿਫ਼ਤਾਰੀ 1 ਨਵੰਬਰ, 1984 ਨੂੰ ਅਤੇ ਬਲਦੇਵ ਸਿੰਘ ਦੀ ਗ੍ਰਿਫ਼ਤਾਰੀ 15 ਨਵੰਬਰ, 1984 ਨੂੰ ਹੋਈ ਸੀ। ਵਲਟੋਹਾ ਨੂੰ ਭਾਵੇਂ 1984 ’ਚ ਬਲੂ–ਸਟਾਰ ਆਪਰੇਸ਼ਨ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਜੋਧਪੁਰ ਤੇ ਤਿਹਾੜ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ। ਪੁਲਿਸ ਨੇ 4 ਜਨਵਰੀ, 1985 ਨੂੰ ਇਸ ਕਤਲ ਕੇਸ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ ਸੀ। ਹਰਦੇਵ ਸਿੰਘ ਤੇ ਬਲਦੇਵ ਦੇ ਕੇਸ ਵਲਟੋਹਾ ਦੇ ਕੇਸ ਤੋਂ ਵੱਖ ਕਰ ਦਿੱਤੇ ਗਏ ਸਨ ਤੇ ਉਹ 6 ਨਵੰਬਰ, 1990 ਨੂੰ ਬਰੀ ਹੋ ਗਏ ਸਨ ਕਿਉਂਕਿ ਗਵਾਹ ਮੁੱਕਰ ਗਏ ਸਨ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੂੰ ਵੀ 6 ਮਾਰਚ, 1991 ਨੂੰ ਜ਼ਮਾਨਤ ਮਿਲ ਗਈ ਸੀ। ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਮਹੀਨੇ ਮਗਰੋਂ ਪੁਲਿਸ ਨੇ ਇੱਕ ਹਰਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਜੋ ਉਸ ਸਮੇਂ ਹੋਰਨਾਂ ਅਪਰਾਧਿਕ ਮਾਮਲਿਆਂ ਚ ਨਾਭਾ ਜੇਲ੍ਹ ਚ ਬੰਦ ਸੀ। ਪੁੱਛਗਿੱਛ ਦੌਰਾਨ ਹਰਦੇਵ ਸਿੰਘ ਨੇ ਮੰਨਿਆ ਸੀ ਕਿ ਉਹ ਬਲਦੇਵ ਸਿੰਘ ਅਤੇ ਵਲਟੋਹਾ ਨਾਲ ਡਾ। ਤੇ੍ਰਹਨ ਦੇ ਕਤਲ ਪਿੱਛੇ ਸੀ। ਆਪਣੇ ਕਬੂਲ ਨਾਮੇ ਦੇ ਆਧਾਰ ਤੇ ਵਲਟੋਹਾ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਵਲਟੋਹਾ ਖਿਲਾਫ ਮਾਮਲੇ ਚ ਕਦੇ ਵੀ ਚਾਲਾਨ ਪੇਸ਼ ਨਹੀਂ ਕੀਤਾ ਗਿਆ ਸੀ ਤੇ ਮਾਮਲੇ ਦੀਆਂ ਫ਼ਾਈਲਾਂ ਪੱਟੀ ਪੁਲਿਸ ਸਟੇਸ਼ਨ ਤੋਂ ਗਾਇਬ ਹੋ ਗਈਆਂ ਸਨ। ਇਸ ਸਬੰਧੀ ਵੀ ਕੋਈ ਜਾਂਚ ਨਹੀਂ ਕੀਤੀ ਗਈ। ਐਫ਼ਆਈਆਰ ਦੀ ਕਾਪੀ ਮੁਤਾਬਕ 9 ਸਤੰਬਰ 1983 ਨੂੰ ਦਰਜ ਹੋਈ ਐਫ਼ਆਈਆਰ ਨੰਬਰ 346 ਮੁਤਾਬਕ ਭਾਰਤੀ ਦੰਡ ਸੰਘਤਾ ਦੀ ਧਾਰਾ 302, 307, 452 ਅਤੇ 34 ਤਹਿਤ ਵਲਟੋਹਾ ਨੂੰ ਇੱਕ ਭਗੌੜਾ ਅਪਰਾਧੀ ਦੱਸਿਆ ਗਿਆ ਸੀ।ਅਦਾਲਤ ਵਲੋਂ ਪ੍ਰਾਪਤ ਕੀਤੇ ਗਏ ਫ਼ਾਈਲ ਰਿਕਾਰਡ ਮੁਤਾਬਕ ਕੇਸ ਵਿਚ ਵਲਟੋਹਾ ਨੂੰ ਫਰਵਰੀ 1991 ਵਿਚ ਜਿ਼ਲ੍ਹਾ ਸੈਸ਼ਨ ਜੱਜ ਜੇ ਐਸ ਸਿੱਧੂ ਤੋਂ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ ਜਦਕਿ ਪਹਿਲਾਂ ਕਦੇ ਵੀ ਕੋਈ ਪੂਰਾ ਚਾਲਾਨ ਪੇਸ਼ ਨਹੀਂ ਸੀ ਕੀਤਾ ਗਿਆ। ਦੂਜੇ ਪਾਸੇ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੇ ਪਾਸਪੋਰਟ, ਹਥਿਆਰ ਲਾਈਸੈਂਸ ਅਤੇ ਸੁਰੱਖਿਆ ਲਈ ਵਲਟੋਹਾ ਨੂੰ ਆਗਿਆ ਦੇ ਦਿੱਤੀ ਸੀ।
ਅਸਲ ਵਿਚ, ਨਵੰਬਰ 1990 ਵਿਚ ਕੇਸ (ਜਿਸ ਵਿਚ ਆਪਣਾ ਮੁਕੱਦਮਾ ਵੱਖਰਾ ਕਰ ਲਿਆ ਸੀ) ਵਿਚ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਬਰੀ ਕਰ ਕੇ ਅਦਾਲਤ ਨੇ ਆਪਣੇ ਆਦੇਸ਼ਾਂ ਵਿਚ ਕਿਹਾ ਸੀ, ਇਸਤਗਾਸਾ ਪੱਖ ਮੁਤਾਬਕ ਡਾ। ਤੇ੍ਰਹਨ ਸੁਖਜਿੰਦਰ ਕੌਰ ਨੂੰ ਗਲੂਕੋਸ ਦੇ ਰਹੇ ਸਨ ਪਰ ਉਸਨੂੰ ਗਵਾਹੀ ਦੇਣ ਲਈ ਗਵਾਹ ਵਜੋਂ ਪੇਸ਼ ਕਰਨ ਦੀ ਗੱਲ ਨਹੀ ਕਹੀ ਗਈ ਸੀ ਕਿਉਂਕਿ ਜਦੋਂ ਡਾ। ਤੇ੍ਰਹਨ ਸੁਖਜਿੰਦਰ ਕੌਰ ਨੂੰ ਅਟੈਂਡ ਕਰ ਰਹੇ ਸਨ ਤਾਂ ਉਨ੍ਹਾਂ ਦੀ ਵੀ ਗਵਾਹੀ ਇਸ ਘਟਨਾ ਲਈ ਹੋਣੀ ਚਾਹੀਦੀ ਸੀ।ਵਕੀਲ ਸ੍ਰੀ ਬੈਂਸ ਨੇ ਪਹਿਲਾਂ ਮੰਗ ਕੀਤੀ ਸੀ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਤੇ ਦੋ ਵਾਰ ਸੂਬਾਈ ਵਿਧਾਨਸਭਾ ਚ ਵਲਟੋਹਾ ਦੀ ਚੋਣ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਚਾਏ ਰੱਖਣ ਲਈ ਜ਼ੀਰੋ ਅਤੇ ਖਾਲੀ ਹੋਣੀ ਚਾਹੀਦੀ ਹੈ। ਵਕੀਲ ਬੈਂਸ ਨੇ ਇਹ ਵੀ ਮੰਗ ਕੀਤੀ ਸੀ ਕਿ ਵਲਟੋਹਾ ਖਿਲਾਫ ਦੋਸ਼ਪੱਤਰ ਪੇਸ਼ ਨਾ ਕਰਨ ਲਈ ਹੋਈ ਗੜਬੜੀ ਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
‘ਹਿੰਦੁਸਤਾਨ ਟਾਈਮਜ਼’

Real Estate